ਪੰਜਾਬ

punjab

ETV Bharat / bharat

18 ਨਵੰਬਰ ਤੋਂ 13 ਦਸੰਬਰ ਤੱਕ ਸਰਦ ਰੁੱਤ ਸੈਸ਼ਨ - ਕਸ਼ਮੀਰ ਮੁੱਦਾ

18 ਨਵੰਬਰ ਤੋਂ 13 ਦਸੰਬਰ ਤੱਕ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਸੱਤ ਧਾਰੀ ਧਿਰ ਨੂੰ ਕਸ਼ਮੀਰ ਅਤੇ ਆਰਥਕ ਮੰਦਹਾਲੀ ਦੇ ਮੁੱਦੇ 'ਤੇ ਘੇਰ ਸਕਦੀ ਹੈ।

ਸਰਦ ਰੁੱਤ ਸੈਸ਼ਨ

By

Published : Oct 21, 2019, 2:00 PM IST

ਨਵੀਂ ਦਿੱਲੀ: ਸਰਦ ਰੁੱਤ ਦਾ ਸੈਸ਼ਨ 18 ਨਵੰਬਰ ਤੋਂ ਸ਼ੁਰੂ ਹੋ ਕੇ 13 ਦਸੰਬਰ ਤੱਕ ਚੱਲੇਗਾ ਇਸ ਸਬੰਧੀ ਸਰਕਾਰ ਨੇ ਦੋਹਾਂ ਸਦਨਾਂ ਦੇ ਸਕੱਤਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਸਰਕਾਰ ਇਸ ਸੈਸ਼ਨ ਦੌਰਾਨ ਵੀ ਕਈ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਵਿਰੋਧੀ ਕਈ ਮੁੱਦਿਆਂ ਨੂੰ ਸਰਕਾਰ ਨੂੰ ਘੇਰਨ ਲਈ ਮੁੱਦੇ ਚੁੱਕੇਗੀ।

ਸਰਕਾਰ ਇਸ ਸੈਸ਼ਨ ਦੌਰਾਨ ਕਈ ਬਿੱਲਾਂ ਦੇ ਨਾਲ਼ ਦੋ ਮਹੱਤਵਪੂਰਨ ਆਰਡੀਨੈਂਸਾ ਨੂੰ ਕਾਨੂੰਨ ਬਣਾਉਣ ਦੀ ਯੋਜਨਾ ਕੰਮ ਕਰੇਗੀ ਜਿਸ ਵਿੱਚੋਂ ਆਮਦਨ ਟੈਕਸ ਐਕਟ ਅਤੇ ਈ-ਸਿਗਰੇਟ ਮੁੱਖ ਹਨ।

ਇਸ ਸੈਸ਼ਨ ਦੌਰਾਨ ਵਿਰੋਧੀ ਧਿਰ ਸਰਕਾਰ ਨੂੰ ਕਸ਼ਮੀਰ ਮੁੱਦੇ, ਆਰਥਕ ਸੁਸਤੀ, ਨੇਤਾਵਾਂ ਨੂੰ ਨਜ਼ਰਬੰਦ ਕਰਨਾ ਆਦਿ ਕਈ ਮੁੱਦਿਆ 'ਤੇ ਘੇਰੇਗੀ।

ਪਿਛਲੇ ਦੋ ਸਾਲਾਂ ਵਿੱਚ ਸਰਦ ਰੁੱਤ ਦਾ ਸੈਸ਼ਨ 21 ਨਵੰਬਰ ਨੂੰ ਸ਼ੁਰੂ ਹੋ ਕੇ ਜਨਵਰੀ ਦੇ ਪਹਿਲੇ ਹਫ਼ਤੇ ਚੱਲ ਚੱਲਿਆ ਸੀ।

ABOUT THE AUTHOR

...view details