ਪੰਜਾਬ

punjab

ਕੋਰੋਨਾ ਨੇ ਵਿਸ਼ਵ ਭਰ 'ਚ ਲਈਆਂ 95 ਹਜ਼ਾਰ ਮਨੁੱਖੀ ਜਾਨਾਂ, 16 ਲੱਖ ਮਰੀਜ਼

By

Published : Apr 10, 2020, 11:04 AM IST

ਵਿਸ਼ਵ ਭਰ ਵਿੱਚ 16 ਲੱਖ ਤੋਂ ਵੱਧ ਲੋਕ ਕੋਵਿਡ-19 ਪੌਜ਼ੀਟਿਵ। ਇਸ ਵਾਇਰਸ ਕਾਰਨ 95 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19
ਕੋਵਿਡ-19

ਨਵੀਂ ਦਿੱਲੀ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਧ ਲੋਕ ਇਸ ਲਾਗ ਤੋਂ ਪੀੜਤ ਹਨ ਅਤੇ 95 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

ਅਮਰੀਕਾ 'ਚ 16 ਹਜ਼ਾਰ ਤੋਂ ਵੱਧ ਮੌਤਾਂ
ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿੱਚ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16,690 ਹੋ ਗਈ ਹੈ। ਸਿਰਫ਼ ਨਿਊਯਾਰਕ ਮੈਟਰੋਪੌਲੀਟਨ ਇਲਾਕੇ ਵਿਚ 9 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਸਾਢੇ 4 ਲੱਖ ਤੋਂ ਵੱਧ ਪੀੜਤ
ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਪੀੜਤਾਂ ਦੇ ਕੁੱਲ 466,033 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਇਰਸ ਕਾਰਨ ਅਮਰੀਕੀ ਅਰਥਵਿਵਸਥਾ 'ਤੇ ਵੀ ਬਹੁਤ ਬੁਰਾ ਅਸਰ ਪਿਆ ਹੈ। ਸਿਰਫ਼ 3 ਹਫਤਿਆਂ ਵਿਚ 1 ਕਰੋੜ 60 ਲੱਖ ਲੋਕ ਬੇਰਜ਼ੋਗਾਰ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਭਗ ਸਾਰੇ 50 ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਸਭ ਤੋਂ ਵੱਧ ਮੌਤਾਂ ਇਟਲੀ 'ਚ
ਕੋਰੋਨਾ ਵਾਇਰਸ ਦਾ ਕਹਿਰ ਇਟਲੀ ਉੱਤੇ ਲਗਾਤਾਰ ਜਾਰੀ ਹੈ। ਇਟਲੀ ਵਿੱਚ 143,626 ਲੋਕ ਇਸ ਲਾਗ ਤੋਂ ਗ੍ਰਸਤ ਹਨ ਜਦਕਿ 18,279 ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details