ਪੰਜਾਬ

punjab

ETV Bharat / bharat

ਪਹਿਲੀ ਵਾਰ ਕੋਰੋਨਾ ਪੀੜਤ ਮ੍ਰਿਤਕ ਦਾ ਹੋਵੇਗਾ ਪੋਸਟਮਾਰਟਮ - maulana azad medical college

ਪਹਿਲੀ ਵਾਰ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਪਹਿਲੀ ਵਾਰ ਕੋਰੋਨਾ ਪੀੜਤ ਮ੍ਰਿਤਕ ਦਾ ਹੋਵੇਗਾ ਪੋਸਟਮਾਰਟਮ
ਪਹਿਲੀ ਵਾਰ ਕੋਰੋਨਾ ਪੀੜਤ ਮ੍ਰਿਤਕ ਦਾ ਹੋਵੇਗਾ ਪੋਸਟਮਾਰਟਮ

By

Published : Jul 9, 2020, 8:11 PM IST

ਨਵੀਂ ਦਿੱਲੀ: ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਸੀ। ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਪੌਸਟਮਾਰਟਮ ਕੀਤਾ ਜਾਵੇਗਾ।

ਬੀਤੇ ਸੋਮਵਾਰ ਨੂੰ ਏਮਜ਼ ਦੇ ਟਰਾਮਾ ਸੈਂਟਰ ਦੀ ਚੋਥੀ ਮੰਜਿਲ ਤੋਂ ਇੱਕ ਵਿਅਕਤੀ ਨੇ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਵਾਲਾ ਵਿਅਕਤੀ ਇੱਕ ਅਖਬਾਰ ਵਿੱਚ ਕੰਮ ਕਰਦਾ ਸੀ। ਪੱਤਰਕਾਰ ਕੋਰੋਨਾ ਪੀੜਤ ਸੀ ਤੇ ਉਸ ਦਾ ਇਲਾਜ ਏਮਜ਼ ਟਰਾਮਾ ਸੈਂਟਰ ਵਿੱਚ ਚੱਲ ਰਿਹਾ ਸੀ।

ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਏਮਜ਼ ਪ੍ਰਸ਼ਾਸਨ ਉੱਤੇ ਕਈ ਸਵਾਲ ਉਠ ਰਹੇ ਸੀ ਜਿਸ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮ੍ਰਿਤਕ ਦਾ ਪੋਸਟਮਾਰਟਮ ਮੌਲਾਨਾ ਆਜਾਦ ਮੈਡੀਕਲ ਕਾਲੇਜ ਦੇ ਮੌਚਰੀ ਹਾਊਸ ਵਿੱਚ ਕੀਤਾ ਜਾਵੇਗਾ। ਪਹਿਲਾਂ ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਣਾ ਸੀ ਕੁਝ ਕਾਰਨਾਂ ਕਰਕੇ ਬੁੱਧਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ ਜਿਸ ਮਗਰੋਂ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ।

ਦਿੱਲੀ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਏਮਜ਼ ਦੇ ਟਰਾਮਾ ਸੈਂਟਰ ਦੇ ਸੀਸੀਟੀਵੀ ਫੁਟੇਜ ਚੈਕ ਕਰ ਰਹੀ ਹੈ।

ਇਹ ਵੀ ਪੜ੍ਹੋ:ਬਿਜਲੀ ਦੀ ਸਪਲਾਈ ਨਾ ਹੋਣ 'ਤੇ ਦੁਕਾਨਾਦਾਰਾਂ ਨੂੰ ਝੱਲਣੀਆਂ ਪੈ ਰਹੀਆਂ ਮੁਸ਼ਕਲਾਂ

ABOUT THE AUTHOR

...view details