ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਅੱਜ ਪਾਰਟੀ ਪਹਿਲੀ ਸੂਚੀ ਜਾਰੀ ਕਰੇਗੀ। ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਦੇਰ ਰਾਤ ਤੱਕ ਚਰਚਾ ਕੀਤੀ ਗਈ।
ਸੂਤਰਾਂ ਦਾ ਕਹਿਣਾ ਹੈ ਤਿ ਭਾਜਪਾ ਦੀ ਬੈਠਕ 'ਚ ਬਿਹਾਰ, ਜੰਮੂ ਕਸ਼ਮੀਰ, ਮਹਾਰਾਸ਼ਟਰ, ਤੇਲੰਗਾਨਾ, ਉਤਰਾਖੰਡ ਤੇ ਉੱਤਰ ਪੂਰਬ ਦੇ ਸੱਤ ਸੂਬਿਆਂ ਦੀਆਂ ਸੀਟਾਂ 'ਤੇ ਚਰਚਾ ਕੀਤੀ ਗਈ।
ਬਿਹਾਰ ਦੇ ਪਟਨਾ ਸਾਹਿਬ ਤੋਂ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜਿਸ ਸੀਟ ਤੋਂ ਸ਼ਤਰੂਘਨ ਸਿਨਹਾ ਭਾਜਪਾ ਦੇ ਵਰਤਮਾਨ ਸਾਂਸਦ ਹਨ।
ਸੂਤਰਾਂ ਮੁਤਾਬਕ ਸ਼ਤਰੂ ਦੇ ਬਾਗ਼ੀ ਤੇਵਰਾਂ ਨੂੰ ਵੇਖਦਿਆਂ ਹੋਇਆਂ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਤਰਾਂ ਮੁਤਾਬਕ ਸ਼ਾਹਨਵਾਜ ਹੂਸੈਨ ਦਾ ਵੀ ਟਿਕਟ ਕੱਟਿਆ ਗਿਆ ਹੈ।
ਸੂਤਰਾਂ ਮੁਤਾਬਕ ਮੁੱਖ ਸੀਟਾਂ ਦੇ ਉਮੀਦਵਾਰ:
- ਬੇਗੁਸਰਾਏ ਤੋਂ ਗਿਰੀਰਾਜ ਸਿੰਘ
- ਆਰਾ ਲੋਕ ਸਭਾ ਹਲਕੇ ਤੋਂ ਆਰ.ਕੇ ਸਿੰਘ
- ਰਾਧਾਮੋਹਨ ਸਿੰਘ ਨੇ ਆਪਣੀ ਸੀਟ ਰੱਖੀ ਬਰਕਰਾਰ
- ਛਪਰਾ ਤੋਂ ਰਾਜੀਵ ਪ੍ਰਤਾਪ ਰੂੜੀ
- ਨਵਾਦਾ ਤੋਂ ਵੀਨਾ ਸਿੰਘ
- ਉਜੀਯਾਰਪੁਰ ਸੀਟ ਤੋਂ ਨਿਤਿਆਨੰਦ ਰਾਏ ਦੀ ਟਿਕਟ
- ਨਾਗਪੁਰ ਲੋਕ ਸਭਾ ਸੀਟ ਤੋਂ ਨਿਤਿਨ ਗਡਕਰੀ