ਪੰਜਾਬ

punjab

ETV Bharat / bharat

ਕਿਸਾਨ ਸੰਗਠਨ ਅੱਜ ਬੈਠਕ ਕਰ ਤੈਅ ਕਰਨਗੇ ਅਗਲੀ ਰਣਨੀਤੀ - Farmers organizations

ਕਿਸਾਨ ਸੰਗਠਨ ਅੱਜ ਸੋਨੀਪਤ 'ਚ ਬੈਠਕ ਕਰ ਸਰਕਾਰ 'ਤੇ ਦਬਾਅ ਬਣਾਉਣ ਤੇ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਉਣਗੇ। ਪੂਰੇ ਦੇਸ਼ 'ਚ ਇੱਕ ਨਾਲ ਅੰਦੋਲਨ ਖੜ੍ਹਾ ਕਰਨ 'ਤੇ ਵੀ ਵਿਚਾਰ ਚਰਚਾ ਕੀਤਾ ਜਾਵੇਗਾ।

ਕਿਸਾਨ ਸੰਗਠਨ ਅੱਜ ਸੋਨੀਪਤ 'ਚ ਬੈਠਕ ਕਰ ਤੈਅ ਕਰਨਗੇ ਅਗਲੀ ਰਣਨੀਤੀ
ਕਿਸਾਨ ਸੰਗਠਨ ਅੱਜ ਸੋਨੀਪਤ 'ਚ ਬੈਠਕ ਕਰ ਤੈਅ ਕਰਨਗੇ ਅਗਲੀ ਰਣਨੀਤੀ

By

Published : Feb 8, 2021, 11:32 AM IST

ਨਵੀਂ ਦਿੱਲੀ: ਚੱਕਾ ਜਾਮ ਤੋਂ ਬਾਅਦ, ਕਿਸਾਨ ਸੰਗਠਨਾਂ ਦੀ ਅੱਜ ਸੋਨੀਪਤ ਵਿੱਚ ਬੈਠਕ ਹੋਵੇਗੀ ਜਿਸ 'ਚ ਸਰਕਾਰ 'ਤੇ ਦਬਾਅ ਬਣਾਉਣ ਤੇ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ। ਨਾਲ ਹੀ ਪੂਰੇ ਦੇਸ਼ 'ਚ ਇੱਕ ਨਾਲ ਅੰਦੋਲਨ ਖੜ੍ਹਾ ਕਰਨ 'ਤੇ ਵੀ ਵਿਚਾਰ ਚਰਚਾ ਕੀਤਾ ਜਾਵੇਗਾ।

ਐਤਵਾਰ ਨੂੰ ਬਹਾਦੁਰਗੜ੍ਹ ਦੀ ਟੀਕਰੀ ਸਰਹੱਦ ‘ਤੇ ਦੋ ਹੋਰ ਧਾਂਸਾ ਸਰਹੱਦ ‘ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਟਿਕਰੀ ਬਾਰਡਰ 'ਤੇ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਿਆ।

ਜੀਂਦ ਦੇ ਕਿਸਾਨ ਨੇ ਬਹਾਦੁਰਗੜ੍ਹ 'ਚ ਟਿਕਰੀ ਸਰਹੱਦ ਨੇੜੇ ਦਰੱਖਤ ਨਾਲ ਫਾਹੇ ਲਾ ਕੇ ਖੁਦਕੁਸ਼ੀ ਕਰ ਲਈ। ਪੰਜਾਬ ਦੇ ਦੋ ਕਿਸਾਨਾਂ ਦੀ ਸਰਹੱਦੀ ਖੇਤਰ ਵਿੱਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਕਿਸਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਦੂਜਾ ਸੰਗਰੂਰ ਦਾ ਕਿਸਾਨ। ਦੂਜੇ ਪਾਸੇ ਧਨਸਾ ਸਰਹੱਦ ‘ਤੇ ਝੱਜਰ ਜ਼ਿਲ੍ਹੇ ਦੇ ਪਿੰਡ ਗੁਢਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਚੱਕਾਜਾਮ ਨੇ ਕਿਸਾਨੀ ਅੰਦੋਲਨ ਵਿੱਚ ਨਵੀਂ ਜਾਨ ਫੂੰਕ ਦਿੱਤੀ ਹੈ। ਹਰਿਆਣਾ ਦੇ ਕਿਸਾਨ ਦਿਨ ਰਾਤ ਸ਼ੰਭੂ ਸਰਹੱਦ 'ਤੇ ਡਟੇ ਰਹੇ। ਇਸ ਦੇ ਨਾਲ ਹੀ ਹੁਣ ਪੰਜਾਬ ਦੇ ਕਿਸਾਨ ਦੀ ਮਦਦ ਹਾਸਲ ਹੋਣ ਉਹ ਸਰਹੱਦਾਂ 'ਤੇ ਪਹੁੰਚ ਰਹੇ ਹਨ।

ਐਤਵਾਰ ਨੂੰ ਸ਼ੰਭੂ ਸਰਹੱਦ 'ਤੇ ਕਿਸਾਨਾਂ ਦੀ ਗਿਣਤੀ ਵੀ ਅਚਾਨਕ ਵੱਧ ਗਈ। ਅਧਿਕਾਰੀਆਂ ਅਨੁਸਾਰ ਤਕਰੀਬਨ 300 ਕਿਸਾਨ ਪੰਜਾਬ ਤੋਂ ਪਹੁੰਚਿਆ। ਇਸ ਦੇ ਨਾਲ ਹੀ, ਹਰ ਰੋਜ਼ ਹਰਿਆਣੇ ਤੋਂ 500 ਦੇ ਕਰੀਬ ਕਿਸਾਨ ਪਹੁੰਚ ਰਹੇ ਹਨ।

ABOUT THE AUTHOR

...view details