ਸੈਨ ਫਰਾਂਸਿਸਕੋ: ਟਿੱਕ-ਟੌਕ ਦੇ ਮੱਦੇਨਜ਼ਰ ਪਿਛਲੇ ਸਾਲ ਫੇਸਬੁੱਕ ਨੇ ਇੱਕ ਛੋਟਾ ਵੀਡੀਓ ਐਪ 'ਲਾਸੋ' ਲਾਂਚ ਕੀਤਾ ਸੀ ਪਰ ਹੁਣ ਇੱਕ ਸਾਲ ਬਾਅਦ ਫੇਸਬੁੱਕ ਨੇ ਲਾਸੋ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਫੇਸਬੁੱਕ ਦੀ ਐਪ ਲਾਸੋ 10 ਜੁਲਾਈ ਨੂੰ ਬੰਦ ਹੋ ਜਾਵੇਗੀ।
ਫੇਸਬੁੱਕ ਵੱਲੋਂ 'ਲਾਸੋ ਐਪ' ਨੂੰ ਬੰਦ ਕਰਨ ਦੀ ਤਿਆਰੀ - ਉਰੂਗਵੇ
ਫੇਸਬੁੱਕ ਹੁਣ ਆਪਣੀ 'ਲਾਸੋ ਐਪ' ਨੂੰ ਬੰਦ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕੰਪਨੀ ਨੇ ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਫੇਸਬੁੱਕ ਨੇ ਲਾਸੋ ਉਪਭੋਗਤਾਵਾਂ ਨੂੰ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਹੈ ਕਿ ਐਪ 10 ਜੁਲਾਈ ਤੋਂ ਬਾਅਦ ਵਰਤੀਂ ਨਹੀਂ ਜਾਵੇਗੀ। ਅਜਿਹੀ ਸਥਿਤੀ ਵਿੱਚ, ਆਪਣੇ ਮਨਪਸੰਦ ਵੀਡੀਓ ਡਾਊਨਲੋਡ ਕਰੋ, ਜਿਸ ਨੂੰ ਉਹ ਆਪਣੇ ਨਾਲ ਰੱਖਣਾ ਚਾਹੁੰਦੇ ਹਨ। ਵਿਸਥਾਰ ਵਿੱਚ ਪੜ੍ਹੋ ...
ਫੇਸਬੁੱਕ
ਦ ਵਰਜ ਨੇ ਕਿਹਾ ਕਿ ਫੇਸਬੁੱਕ ਨੇ ਐਪ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ ਤੋਂ ਬਾਅਦ ਐਪ ਵਰਤੋਂ ਯੋਗ ਨਹੀਂ ਹੋਵੇਗੀ ਅਤੇ ਉਨ੍ਹਾਂ ਵੱਲੋਂ ਸਭ ਨੂੰ ਸਲਾਹ ਦਿੱਤੀ ਗਈ ਸੀ ਕਿ ਆਪਣੇ ਮਨਪਸੰਦ ਵੀਡੀਓ ਡਾਊਨਲੋਡ ਕਰੋ, ਜਿਸ ਨੂੰ ਉਹ ਆਪਣੇ ਨਾਲ ਰੱਖਣਾ ਚਾਹੁੰਦੇ ਹਨ।
- ਟਿੱਕ-ਟੌਕ ਵਾਂਗ, ਲਾਸੋ ਵਿੱਚ, ਉਪਭੋਗਤਾ ਆਪਣੇ ਮਨਪਸੰਦ ਗਾਣਿਆਂ ਤੇ 15 ਸੈਕਿੰਡ ਤੱਕ ਦੇ ਵੀਡੀਓ ਬਣਾ ਸਕਦੇ ਹਨ।
- ਲਾਸੋ ਫਰਵਰੀ ਤੱਕ ਕੋਲੰਬੀਆ, ਮੈਕਸੀਕੋ, ਅਮਰੀਕਾ, ਅਰਜਨਟੀਨਾ, ਚਿਲੀ, ਪੇਰੂ, ਪਨਾਮਾ, ਕੋਸਟਾ ਰੀਕਾ, ਅਲ ਸਲਵਾਡੋਰ, ਇਕੂਏਟਰ ਅਤੇ ਉਰੂਗਵੇ 'ਚ ਵੀ ਉਪਲੱਬਧ ਸੀ।
- ਫੇਸਬੁੱਕ ਹੁਣ ਇੰਸਟਾਗ੍ਰਾਮ ਦੀ ਰੀਲਸ ਫੀਚਰ 'ਤੇ ਧਿਆਨ ਦੇਣ ਦੀ ਯੋਜਨਾ ਬਣਾ ਰਹੀ ਹੈ।
- ਰੀਲਸ ਇਕ ਵੀਡੀਓ ਐਡੀਟਿੰਗ ਦਾ ਸਾਧਨ ਹੈ, ਜਿਸ ਨਾਲ ਉਪਭੋਗਤਾ ਵੀਡੀਓ ਰਿਕਾਰਡ ਕਰ ਸਕਦੇ ਹਨ ਅਤੇ ਟਿੱਕ-ਟੌਕ ਵਰਗੇ ਵੀਡੀਓ ਬਣਾ ਸਕਦੇ ਹਨ ਅਤੇ ਫਿਰ ਇਸ ਨੂੰ ਆਪਣੀ ਇੰਸਟਾ ਸਟੋਰੀ ਜਾਂ ਮੈਸਜ ਦੁਆਰਾ ਭੇਜ ਸਕਦੇ ਹਨ।
- ਇੰਸਟਾਗ੍ਰਾਮ ਰੀਲਸ ਪਹਿਲੀ ਵਾਰ ਬ੍ਰਾਜ਼ੀਲ 'ਚ ਪਿਛਲੇ ਸਾਲ ਲਾਂਚ ਕੀਤੀ ਗਈ ਸੀ।
- ਐਪ 'ਚ ਹਿੰਦੀ ਭਾਸ਼ਾ ਦੀ ਵਿਸ਼ੇਸ਼ਤਾ ਵੀ ਸ਼ਾਮਲ ਕੀਤੀ ਗਈ ਸੀ ਪਰ ਇਹ ਭਾਰਤ ਵਿੱਚ ਜਾਰੀ ਨਹੀਂ ਕੀਤੀ ਗਈ ਸੀ।
- ਗੂਗਲ ਦੀ ਮਲਕੀਅਤ ਵਾਲਾ ਯੂਟਿਬ ਵੀ ਟਿੱਕ-ਟੌਕ ਦੇ ਮੁਕਾਬਲੇ ਸ਼ਾਰਟਸ ਐਪ' ਤੇ ਕੰਮ ਕਰ ਰਿਹਾ ਹੈ।