ਨਵੀਂ ਦਿੱਲੀ: ਏਅਰ ਇੰਡੀਆ ਦਾ ਬੋਇੰਗ 737 ਜਹਾਜ਼ ਕੇਰਲਾ ਦੇ ਕੋਜ਼ੀਕੋਡ ਦੇ ਕਰੀਪੁਰ ਏਅਰਪੋਰਟ 'ਤੇ ਲੈਂਡਿੰਗ ਕਰਨ ਵੇਲੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੇ ਚਸ਼ਮਦੀਦ ਗਵਾਹ ਸੀਆਈਐਸਐਫ ਦੇ ਏਐਸਆਈ ਅਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।
'ਜਹਾਜ਼ ਨੂੰ ਮੈਂ ਆਪਣੀ ਅੱਖਾਂ ਸਾਹਮਣੇ ਡਿੱਗਦੇ ਵੇਖਿਆ'
ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਪੈਰਾਮੀਟਰ ਰੋਡ ਵੱਲ ਡਿੱਗਦੇ ਵੇਖਿਆ। ਜਦੋਂ ਤੱਕ ਉਸ ਨੇ ਕੰਟਰੋਲ ਰੂਮ ਨੂੰ ਦੱਸਿਆ, ਉਦੋਂ ਤਕ ਜਹਾਜ਼ ਹੇਠਾਂ ਡਿੱਗ ਗਿਆ ਸੀ।
ਅਜੀਤ ਸਿੰਘ ਨੇ ਦੱਸਿਆ, ‘ਉਸ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਪੈਰਾਮੀਟਰ ਰੋਡ ਵੱਲ ਡਿੱਗਦੇ ਵੇਖਿਆ। ਮੈਂ ਕੰਟਰੋਲ ਰੂਮ ਨੂੰ ਦੱਸਿਆ, ਉਦੋਂ ਤਕ ਜਹਾਜ਼ ਹੇਠਾਂ ਡਿੱਗ ਗਿਆ ਸੀ। ਇਸ ਤੋਂ ਬਾਅਦ ਲਾਈਨ ਮੈਂਬਰ ਅਤੇ ਅਧਿਕਾਰੀ ਮਦਦ ਲਈ ਆਏ। ਅਸੀਂ ਗੇਟ ਨੰਬਰ ਅੱਠ ਨੂੰ ਖੋਲ੍ਹਿਆ ਤੇ ਇੱਕ ਜੇਸੀਬੀ ਆਈ ਅਤੇ ਮਲਬੇ ਨੂੰ ਹਟਾਉਣਾ ਸ਼ੁਰੂ ਕੀਤਾ ਗਿਆ, ਫਿਰ ਮਲਬੇ ਵਿੱਚ ਫਸੇ ਮੁਸਾਫਰਾਂ ਨੂੰ ਬਾਹਰ ਕੱਢ ਲਿਆ ਗਿਆ।
ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਦੋਵੇਂ ਪਾਇਲਟਾਂ ਸਣੇ 18 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਹਾਦਸਾਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ, ਕੌਕਪਿਟ ਵਾਇਸ ਰਿਕਾਰਡਰ ਘਟਨਾ ਸਥਾਨ ਤੋਂ ਬਰਾਮਦ ਹੋ ਗਏ ਹਨ।