ਨਵੀਂ ਦਿੱਲੀ: ਇਰਾਨ ਵੱਲੋਂ ਜ਼ਬਤ ਕੀਤੇ ਗਏ ਬ੍ਰਿਟੇਨ ਦੇ ਟੈਂਕਰ 'ਤੇ ਤੈਨਾਤ ਭਾਰਤੀ ਚਾਲਕ ਦਲ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਇਰਾਨ ਦੇ ਕਬਜੇ 'ਚ ਆਏ ਭਾਰਤੀ ਛੇਤੀ ਹੋਣਗੇ ਰਿਹਾਅ: ਵਿਦੇਸ਼ ਮੰਤਰੀ
ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਭਰੋਸਾ ਦੀਤਾ ਹੈ ਕਿ ਛੇਤੀ ਹੀ ਇਰਾਨ ਦੇ ਕਬਜ਼ੇ 'ਚ ਆਏ ਭਾਰਤੀਆਂ ਨੂੰ ਰਿਹਾ ਕਰਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ 18 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੰਮ ਸ਼ੁਰੂ ਕਰ ਦੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤਹਿਰਾਨ ਵਿੱਚ ਸਾਡੇ ਦੂਤਾਵਾਸ ਨੇ ਇਸ ਨੂੰ ਸੁਲਝਾਉਣ ਲਈ ਈਰਾਨ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਖਾਡੀ ਵਿੱਚ ਪੈਦਾ ਹੋਏ ਤਨਾਅ ਵਿਚਕਾਰ ਹੋਮੁਰਜ਼ ਦੀ ਖਾੜੀ ਵਿੱਚ ਇਰਾਨ ਵੱਲੋਂ ਜ਼ਬਤ ਕੀਤੇ ਗਏ ਬ੍ਰਿਟਿਸ਼ ਝਂਡੇ ਵਾਲੇ ਤੇਲ ਟੈਂਕਰਾ ਦੇ 23 ਮੈਂਬਰਾ ਵਿੱਚ 18 ਭਾਰਤੀ ਹਨ। ਇਸ ਘਟਨਾ ਤੋਂ ਬਾਅਦ ਪੱਛਮੀ ਦੇਸ਼ਾਂ ਅਤੇ ਇਰਾਨ ਦੇ ਵਿਚਕਾਰ ਤਣਾਅ ਵਧਿਆ ਹੈ ਜਿਸ ਕੰਪਨੀ ਦਾ ਟੈਂਕਰ ਜ਼ਬਤ ਕੀਤਾ ਗਿਆ ਹੈ ਉਸ ਨੇ ਬਿਆਨ ਜਾਰੀ ਕੀਤਾ ਸੀ ਕਿ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਯੂਕੇ ਦੇ ਝੰਡਿਆਂ ਵਾਲੇ 'ਸਟਾਨਾ ਇਮਪੇਰੋ' ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਹੇਲੀਕਾਪਟਰਾਂ ਅਤੇ ਚਾਰ ਬੇੜੀਆਂ ਦੀ ਮਦਦ ਨਾਲ ਘੇਰਿਆ ਅਤੇ ਫਿਰ ਆਪਣੇ ਕਬਜ਼ੇ ਵਿੱਚ ਲਿਆ ,ਟੈਂਕਰ ਵਿੱਚ ਕੁਲ 23 ਕ੍ਰੂ ਮੈਂਬਰ ਇਨ੍ਹਾਂ ਵਿਚ 18 ਭਾਰਤੀ ਸ਼ਾਮਲ ਹਨ, ਇਸ ਘਟਨਾ ਤੋਂ ਬਾਅਦ ਬ੍ਰਿਟੇਨ ਦੇ ਰਾਜਦੂਤ ਇਰਾਨੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਰਹੇ ਹਨ