ਪੰਛੀ ਟਕਰਾਉਣ ਕਾਰਨ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ - jaguar aircraft
2019-06-27 09:40:15
ਅੰਬਾਲਾ ਵਿੱਚ ਭਾਰਤੀ ਹਵਾਈ ਫ਼ੌਜ ਦੇ ਜਗੂਆਰ ਜਹਾਜ਼ ਨਾਲ ਪੰਛੀ ਟਕਰਾਉਣ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਅੰਬਾਲਾ: ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਜਗੂਆਰ ਜਹਾਜ਼ ਵਿੱਚ ਪੰਛੀ ਟਕਰਾਉਣ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਜਾਣਕਾਰੀ ਮੁਤਾਬਕ ਜਹਾਜ਼ ਨਾਲ ਪੰਛੀ ਟਕਰਾਉਣ ਨਾਲ ਉਸ ਦੇ ਇੰਜਣ ਵਿੱਚ ਕੋਈ ਖ਼ਰਾਬੀ ਆ ਗਈ ਅਤੇ ਏਅਰਫ਼ੋਰਸ ਸਟੇਸ਼ਨ ਦੀ ਕੰਧ ਨਾਲ ਜਗੂਆਰ ਜਹਾਜ਼ ਦਾ ਪੇਲੋਡ ਡਿੱਗ ਗਿਆ। ਇਸ ਕਾਰਨ ਏਅਰਫ਼ੋਰਸ ਦੇ ਅੰਦਰ ਹੀ ਕਾਲਾ ਧੂਆਂ ਫ਼ੈਲ ਗਿਆ। ਇਸ ਤੋਂ ਬਾਅਦ ਮੌਕੇ ਤੇ ਐਂਬੁਲੈਂਸ, ਅੱਗ ਬੁਝਾਊ ਦਸਤਾ ਅਤੇ ਏਅਰਫ਼ੋਰਸ ਦੇ ਅਧਿਕਾਰੀ ਪੁੱਜੇ।
ਸਥਾਨਕ ਲੋਕਾਂ ਮੁਤਾਬਕ ਸਵੇਰੇ ਤਿੰਨ-ਚਾਰ ਜਹਾਜ਼ਾਂ ਨੇ ਉਡਾਣ ਭਰੀ। ਇਸ ਦੌਰਾਨ ਇੱਕ ਪੰਛੀ ਜਹਾਜ਼ ਨਾਲ ਟਕਰਾਅ ਗਿਆ ਜਿਸ ਕਾਰਨ ਜਹਾਜ਼ ਦਾ ਪੇਲੋਡ ਹੇਠਾਂ ਰਿਹਾਇਸ਼ੀ ਇਲਾਕੇ 'ਚ ਡਿੱਗ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹਾਦਸੇ 'ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।