ਜੰਮੂ-ਕਸ਼ਮੀਰ 'ਚ ਸ਼ਾਂਤਮਈ ਢੰਗ ਨਾਲ ਮਨਾਈ ਗਈ ਬਕਰੀਦ
ਦੇਸ਼ ਭਰ ਵਿੱਚ ਅੱਜ ਬਕਰੀਦ ਮਨਾਈ ਜਾ ਰਹੀ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵੇਂ ਕੁਝ ਦਿਨਾਂ ਲਈ ਉੱਥੋਂ ਦੇ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ, ਪਰ ਹੁਣ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ। ਈਦ ਮੌਕੇ ਵੀ ਇੱਥੇ ਰੌਣਕਾਂ ਲੱਗੀਆਂ ਹਨ।
ਜੰਮੂ-ਕਸ਼ਮੀਰ 'ਚ ਸ਼ਾਂਤਮਈ ਢੰਗ ਨਾਲ ਮਨਾਈ ਗਈ ਬਕਰੀਦ
ਸ੍ਰੀਨਗਰ: ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਖ਼ਦਸ਼ਾ ਸੀ ਕਿ ਈਦ ਦੀਆਂ ਤਿਆਰੀਆਂ ਫਿੱਕੀਆਂ ਨਾ ਪੈ ਜਾਣ, ਪਰ ਕਸ਼ਮੀਰ ਘਾਟੀ ਵਿੱਚ ਲੋਕਾਂ ਨੂੰ ਤਿਉਹਾਰ ਦੇ ਮੱਦੇਨਜ਼ਰ ਢਿੱਲ ਦਿੱਤੀ ਗਈ। ਇੱਥੇ ਬਕਰੀਦ ਦਾ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਇਆ ਜਾ ਰਿਹਾ ਹੈ। ਨਮਾਜ਼ ਅਦਾਇਗੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਿਠਾਈ ਖਵਾਈ ਅਤੇ ਬਕਰੀਦ ਦੀ ਮੁਬਾਰਕਬਾਦ ਦਿੱਤੀ।