ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਰਾਹੁਲ ਗਾਂਧੀ ਨੇ ਵਾਤਾਵਰਣ ਅਸਰ ਸਮੀਖਿਆ (ਈਆਈਏ) ਬਾਰੇ ਖਰੜੇ ਨੂੰ ਲੈ ਕੇ ਮੁੜ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ।
ਈਆਈਏ 2020 ਖਰੜੇ ਦਾ ਮੁੱਖ ਮਕਸਦ ਦੇਸ਼ ਦੀ ਲੁੱਟ: ਰਾਹੁਲ ਗਾਂਧੀ - ਰਾਹੁਲ ਗਾਂਧੀ
ਵਾਤਾਵਰਣ ਅਸਰ ਸਮੀਖਿਆ (ਈਆਈਏ) ਬਾਰੇ ਖਰੜੇ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਦੇਸ਼ ਦੀ ਲੁੱਟ ਹੈ। ਉਨ੍ਹਾਂ ਕਿਹਾ ਕਿ ਇਸ ਖਰੜੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਇਸ ਖਰੜੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਈਆਈਏ ਦੇ ਖਰੜੇ ਦਾ ਮਕਸਦ ਦੇਸ਼ ਦੀ ਲੁੱਟ ਦੱਸਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਵਸੀਲਿਆਂ ਨੂੰ ਲੁੱਟਣ ਵਾਲੇ ਚੋਣਵੇਂ ਸੂਟ ਬੂਟ ਵਾਲੇ ਮਿੱਤਰਾ’ ਲਈ ਕੀ ਕੀ ਕਰਦੀ ਆ ਰਹੀ ਹੈ, ਇਹ ਉਸ ਦੀ ਇੱਕ ਹੋਰ ਮਿਸਾਲ ਹੈ।
ਦੱਸਣਯੋਗ ਹੈ ਕਿ ਵਾਤਾਵਰਣ ਮੰਤਰਾਲੇ ਨੇ ਇਸ ਸਾਲ ਮਾਰਚ ਵਿੱਚ ਈਆਈਏ ਦੇ ਖਰੜੇ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਲੋਕਾਂ ਤੋਂ ਇਸ ਸਬੰਧੀ ਸੁਝਾਅ ਮੰਗੇ ਸਨ। ਇਸ ਤਹਿਤ ਵੱਖ ਵੱਖ ਪ੍ਰਾਜੈਕਟਾਂ ਲਈ ਵਾਤਾਵਰਣ ਮਨਜ਼ੂਰੀ ਦੇਣ ਦੇ ਮਾਮਲੇ ਆਉਂਦੇ ਹਨ। ਮੰਤਰਾਲੇ ਨੇ ਪਹਿਲਾਂ ਕਿਹਾ ਸੀ ਕਿ ਉਹ ਲੋਕਾਂ ਦੇ ਸੁਝਾਅ ਅਤੇ ਰਾਏ 30 ਜੂਨ ਤੋਂ ਬਾਅਦ ਨਹੀਂ ਲਵੇਗਾ ਪਰ ਬਾਅਦ ’ਚ ਇਸ ਦਾ ਸਮਾਂ 12 ਅਗਸਤ ਤੱਕ ਵਧਾ ਦਿੱਤਾ ਗਿਆ ਸੀ।