ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਐਤਵਾਰ ਨੂੰ ਫੇਸਬੁੱਕ ਦੀ ਸਾਂਝੇਦਾਰੀ 'ਚ ਡਿਜੀਟਲ ਸੁਰੱਖਿਆ, ਆਨਲਾਈਨ ਕਾਰਜ ਤੇ ਸੰਗਠਿਤ ਹਕੀਕਤ 'ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਐਲਾਨ ਕੀਤਾ ਹੈ। ਇਹ ਸਿਖਲਾਈ ਮੋਡੀਯੂਲ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਹੈ। ਇਸ ਦੇ ਕੋਰਸ ਹੁਣ ਸੀਬੀਐਸਈ ਦੀ ਵੈਬਸਾਈਟ ਉੱਤੇ ਉਪਲਬਧ ਹੋ ਗਏ ਹਨ।
ਫੇਸਬੁੱਕ ਨੇ ਕਿਹਾ ਕਿ ਆਨਲਾਈਨ ਸੁਰੱਖਿਆ ਕੋਰਸ 'ਚ ਸੁਰੱਖਿਆ, ਮਾਨਸਿਕ ਸਿਹਤਮੰਦ, ਇੰਸਟਾਗ੍ਰਾਮ ਦੇ ਨਿਯਮਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸਿਹਤ ਡਿਜੀਟਲ ਆਦਤਾਂ ਦੀ ਨੀਂਹ ਰੱਖੀ ਜਾ ਸਕੇ।
ਇਸ ਮੋਡੀਯੂਲ ਨੂੰ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਡਿਜੀਟਲ ਉਪਭੋਗਤਾ ਬਣਨ, ਧਮਕੀਆਂ ਅਤੇ ਪ੍ਰੇਸ਼ਾਨੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਗ਼ਲਤ ਜਾਣਕਾਰੀ ਬਾਰੇ ਸਹੀ ਸੇਧ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।