ਪੰਜਾਬ

punjab

ETV Bharat / bharat

ਦੇਸ਼ 'ਚ 35 ਹਜ਼ਾਰ ਤੋਂ ਵੱਧ ਕੋਵਿਡ -19 ਨਾਲ ਪੀੜਤ, 1147 ਮੌਤਾਂ

ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ ਵਿੱਚ ਪਿਛਲੇ 24 ਘੰਟਿਆਂ ਵਿੱਚ, 1993 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 73 ਵਿਅਕਤੀਆਂ ਦੀ ਮੌਤ ਹੋ ਗਈ ਹੈ।

india corona traker
ਕੋਵਿਡ -19

By

Published : May 1, 2020, 8:41 AM IST

Updated : May 1, 2020, 9:22 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੇਸ਼ ਦੇ ਕੁਝ ਸੂਬਿਆਂ ਵਿੱਚ ਆਪਣੀ ਰਫਤਾਰ ਤੇਜ਼ ਕਰ ਲਈ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਦੇਸ਼ ਭਰ ਵਿੱਚ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 35,043 ਹੋ ਗਈ ਹੈ, ਜਿਨ੍ਹਾਂ ਵਿੱਚੋਂ 25,007 ਐਕਟਿਵ ਮਾਮਲੇ ਹਨ ਅਤੇ 8,889 ਵਿਅਕਤੀ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 1147 ਮੌਤਾਂ ਹੋ ਚੁੱਕੀਆਂ ਹਨ।

ਉੜੀਸਾ ਵਿੱਚ ਇੱਕ ਹੋਰ ਕੋਰੋਨਾ ਵਾਇਰਸ ਪੌਜ਼ੀਟਿਵ
ਉੜੀਸਾ ਵਿੱਚ ਇਕ ਹੋਰ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ ਪਾਇਆ ਗਿਆ ਹੈ। ਰਾਜ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਰਾਜ ਵਿੱਚ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 143 ਹੋ ਗਈ ਹੈ।

ਗਾਜ਼ੀਪੁਰ ਸਬਜ਼ੀ ਤੇ ਫਲ ਮਾਰਕੀਟ ਵਿੱਚ ਤਾਲਾਬੰਦੀ ਦੀ ਉਲੰਘਣਾ
ਦਿੱਲੀ: ਗਾਜੀਪੁਰ ਸਬਜ਼ੀ ਅਤੇ ਫਲਾਂ ਦੀ ਮਾਰਕੀਟ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਲੋਕ ਤਾਲਾਬੰਦੀ ਦੀ ਉਲੰਘਣਾ ਕਰਦੇ ਵੇਖੇ ਗਏ।

ਹਜ਼ੂਰ ਸਾਹਿਬ ਤੋਂ ਆਏ 300 ਸ਼ਰਧਾਲੂਆਂ ਚੋਂ 76 ਕੋਰੋਨਾ ਪੀੜਤ
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਤੋਂ ਪੰਜਾਬ ਵਾਪਸ ਪਰਤੇ ਤਕਰੀਬਨ 300 ਸ਼ਰਧਾਲੂਆਂ ਦਾ ਟੈਸਟ ਲਿਆ ਗਿਆ ਹੈ, ਜਿਨ੍ਹਾਂ ਵਿਚੋਂ 76 ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਸ਼੍ਰੀਲੰਕਾ ਦੇ ਸ਼ਰਨਾਰਥੀ ਚੇਨੱਈ ਵਿੱਚ ਫਸੇ
ਚੇਨੱਈ ਵਿਚ ਫਸੇ ਸ੍ਰੀਲੰਕਾ ਦੇ ਕੁਝ ਸ਼ਰਨਾਰਥੀਆਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ। ਇਨ੍ਹਾਂ ਲੋਕਾਂ ਵਿਚੋਂ ਇਕ ਨੇ ਕਿਹਾ ਕਿ ਉਹ ਇਥੇ ਗਾਈਡ ਦਾ ਕੰਮ ਕਰਦੇ ਹਨ, ਪਰ ਹੁਣ ਉਨ੍ਹਾਂ ਕੋਲ ਪੈਸੇ ਕਮਾਉਣ ਦਾ ਕੋਈ ਸਾਧਨ ਨਹੀਂ ਹੈ।

ਬਿਹਾਰ ਵਿੱਚ ਤਿੰਨ ਨਵੇਂ ਪੀੜਤ
ਬਿਹਾਰ ਦੇ ਮੁੱਖ ਸਕੱਤਰ (ਸਿਹਤ) ਸੰਜੇ ਕੁਮਾਰ ਨੇ ਦੱਸਿਆ ਕਿ ਬਿਹਾਰ ਵਿੱਚ ਤਿੰਨ ਨਵੇਂ ਕੋਰੋਨਾ ਵਾਇਰਸ ਪੀੜਤ ਮਾਮਲੇ ਪਾਏ ਗਏ ਹਨ, ਜਿਸ ਤੋਂ ਬਾਅਦ ਰਾਜ ਵਿਚ ਕੁੱਲ ਕੇਸ 425 ਹੋ ਗਏ ਹਨ।

ਕੋਰੋਨਾ ਮਾਮਲਿਆਂ 'ਚ ਡਬਲਿੰਗ ਦੇ ਨਾਲ ਰਿਕਵਰੀ ਦਰ 'ਚ ਸੁਧਾਰ
ਦੂਜੇ ਪਾਸੇ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧਣ ਦੀ ਦਰ ਦੇ ਨਾਲ-ਨਾਲ ਰਿਕਵਰੀ ਦਰ ਵਿਚ ਵੀ ਸੁਧਾਰ ਹੋਇਆ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉੜੀਸਾ, ਰਾਜਸਥਾਨ, ਤਾਮਿਲਨਾਡੂ ਅਤੇ ਪੰਜਾਬ ਵਿੱਚ ਡਬਲਿੰਗ ਦਰ 11 ਤੋਂ 20 ਦਿਨ ਹੈ, ਜਦਕਿ ਕਰਨਾਟਕ, ਲੱਦਾਖ, ਹਰਿਆਣਾ, ਉਤਰਾਖੰਡ ਅਤੇ ਕੇਰਲ ਵਿੱਚ ਕੋਰੋਨਾ ਦੀ ਲਾਗ ਦੇ ਕੇਸ 20 ਤੋਂ 40 ਦਿਨਾਂ ਵਿੱਚ ਦੁਗਣਾ ਹੋ ਰਹੇ ਹਨ। ਅਸਾਮ, ਤੇਲੰਗਾਨਾ, ਛੱਤੀਸਗੜ, ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਕੇਸ ਦੁੱਗਣਾ ਹੋਣ ਵਿੱਚ 40 ਦਿਨਾਂ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦਰ 3.2 ਫੀਸਦੀ ਹੈ। ਮਰਨ ਵਾਲਿਆਂ ਵਿੱਚ 78 ਫੀਸਦੀ, ਉਹ ਲੋਕ ਸਨ ਜੋ ਹੋਰ ਬਿਮਾਰੀਆਂ ਨਾਲ ਵੀ ਗ੍ਰਸਤ ਸਨ।

ਰੈਡ ਜ਼ੋਨ ਤੋਂ ਗ੍ਰੀਨ ਜ਼ੋਨ 'ਚ ਰੱਖਣ ਦੇ ਮਾਪਦੰਡਾਂ 'ਚ ਬਦਲਾਅ
ਕੇਂਦਰ ਸਰਕਾਰ ਨੇ ਜ਼ਿਲ੍ਹਿਆਂ ਨੂੰ ਰੈਡ ਜ਼ੋਨ ਤੋਂ ਗ੍ਰੀਨ ਜ਼ੋਨ ਵਿੱਚ ਰੱਖਣ ਦੇ ਮਾਪਦੰਡਾਂ ਨੂੰ ਬਦਲ ਦਿੱਤਾ ਹੈ। ਹੁਣ, 28 ਦਿਨਾਂ ਦੀ ਬਜਾਏ, 21 ਦਿਨਾਂ ਤੱਕ ਕੋਰੋਨਾ ਦਾ ਨਵਾਂ ਕੇਸ ਨਹੀਂ ਆਉਂਦਾ ਤਾਂ, ਉਸ ਜ਼ਿਲ੍ਹੇ ਨੂੰ ਰੈਡ ਜ਼ੋਨ ਤੋਂ ਗ੍ਰੀਨ ਜ਼ੋਨ ਵਿੱਚ ਬਦਲ ਦਿੱਤਾ ਜਾਵੇਗਾ। ਦੱਸ ਦੇਈਏ ਕਿ ਦੇਸ਼ ਵਿੱਚ ਇਸ ਸਮੇਂ 130 ਜ਼ਿਲ੍ਹੇ ਰੈਡ ਜ਼ੋਨ, 284 ਔਰੇਜ ਅਤੇ 319 ਜ਼ਿਲ੍ਹੇ ਗ੍ਰੀਨ ਜ਼ੋਨ ਵਿੱਚ ਹਨ।

ਇਹ ਵੀ ਪੜ੍ਹੋ: ਕੋਵਿਡ-19: ਕੈਪਟਨ ਦਾ 'ਆਪ੍ਰੇਸ਼ਨ ਫਤਿਹ' ਬਣਿਆ ‘ਆਪ੍ਰੇਸ਼ਨ ਫ਼ੇਲ੍ਹ’ : ਭਗਵੰਤ ਮਾਨ

Last Updated : May 1, 2020, 9:22 AM IST

ABOUT THE AUTHOR

...view details