ਪੰਜਾਬ

punjab

ਕੋਵਿਡ-19: ਕੇਂਦਰ ਸਰਕਾਰ ਨੇ ਆਡਰ ਕੀਤੇ 60 ਹਜ਼ਾਰ ਤੋਂ ਵੱਧ ਵੈਂਟੀਲੇਟਰ

By

Published : May 1, 2020, 10:37 PM IST

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ 60,884 ਵੈਂਟੀਲੇਟਰਾਂ ਦਾ ਆਡਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 59,884 ਵੈਂਟੀਲੇਟਰ ਘਰੇਲੂ ਨਿਰਮਾਤਾ ਬਣਾਉਣਗੇ ਅਤੇ 1000 ਨੂੰ ਆਯਾਤ ਕੀਤਾ ਜਾਵੇਗਾ।

ਕੋਵਿਡ-19
ਕੋਵਿਡ-19

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ 60,884 ਵੈਂਟੀਲੇਟਰਾਂ ਦਾ ਆਡਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 59,884 ਵੈਂਟੀਲੇਟਰ ਘਰੇਲੂ ਨਿਰਮਾਤਾ ਬਣਾਉਣਗੇ ਅਤੇ 1000 ਨੂੰ ਆਯਾਤ ਕੀਤਾ ਜਾਵੇਗਾ।

ਇਸ ਕਦਮ ਦਾ ਉਦੇਸ਼ ਉਨ੍ਹਾਂ ਡਾਕਟਰੀ ਉਪਕਰਣਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ ਜੋ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਲੜਨ ਲਈ ਲੋੜੀਂਦੇ ਹਨ। ਦੇਸ਼ ਵਿੱਚ ਕੋਵਿਡ-19 ਕਾਰਨ ਬਣੀ ਸਥਿਤੀ ਸਬੰਧੀ ਮੀਡੀਆ ਨੂੰ ਸੰਬੋਧਨ ਕਰਦਿਆਂ ਫਾਰਮਾ ਸੈਕਰੇਟਰੀ ਪੀਡੀ ਵਾਘੇਲਾ, ਜੋ ਕਿ ਐਮਪਾਵਰਡ ਗਰੁੱਪ-3 ਦੇ ਚੇਅਰਮੈਨ ਹਨ, ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ 19,398 ਵੈਂਟੀਲੇਟਰ ਉਪਲਬਧ ਹਨ।

ਵਾਘੇਲਾ ਨੇ ਕਿਹਾ ਕਿ ਇਸ ਦੇ ਲਈ ਪ੍ਰਮੁੱਖ ਘਰੇਲੂ ਨਿਰਮਾਤਾਵਾਂ ਵਿੱਚ ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਜਿਨ੍ਹਾਂ ਨੂੰ 30,000 ਵੈਂਟੀਲੇਟਰਾਂ ਦਾ ਆਡਰ ਦਿੱਤਾ ਹੈ, ਆਗਵਾ (ਮਾਰੂਤੀ ਸੁਜ਼ੂਕੀ ਲਿਮਟਿਡ ਦੇ ਸਹਿਯੋਗ ਨਾਲ) ਜਿਸ ਨੂੰ 10,000 ਵੈਂਟੀਲੇਟਰਾਂ ਦਾ ਆਡਰ ਦਿੱਤਾ ਹੈ ਅਤੇ ਏ ਐਮ ਟੀਜ਼ੈਡ ਜਿਸ ਨੂੰ 13,500 ਵੈਂਟੀਲੇਟਰ ਦਾ ਆਡਰ ਦਿੱਤਾ ਗਿਆ ਹੈ, ਸ਼ਾਮਲ ਹਨ।

ABOUT THE AUTHOR

...view details