ਪੰਜਾਬ

punjab

ਭਾਰਤ-ਚੀਨ ਵਿਵਾਦ: LOC ਤੋਂ ਫੌਜਾਂ ਦੀ ਵਾਪਸੀ ਸਬੰਧੀ ਅੱਜ ਕੋਰ ਕਮਾਂਡਰ ਪੱਧਰ ‘ਤੇ ਹੋਵੇਗੀ ਬੈਠਕ

ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਚੌਥੀ ਬੈਠਕ 'ਚ, ਪੂਰਬੀ ਲੱਦਾਖ ਵਿਖੇ ਵਿਵਾਦਤ ਥਾਵਾਂ ਤੋਂ ਫੌਜਾਂ ਦੀ ਵਾਪਸੀ ਦੇ ਕਦਮਾਂ ਬਾਰੇ ਅੱਜ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

By

Published : Jul 14, 2020, 7:13 AM IST

Published : Jul 14, 2020, 7:13 AM IST

ਭਾਰਤ-ਚੀਨ ਵਿਚਾਲੇ ਬੈਠਕ
ਭਾਰਤ-ਚੀਨ ਵਿਚਾਲੇ ਬੈਠਕ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੀ ਕੰਟਰੋਲ ਰੇਖਾ (ਐਲਓਸੀ) 'ਤੇ ਜਾਰੀ ਸਰਹੱਦੀ ਵਿਵਾਦ ਨੂੰ ਲੈ ਕੇ ਅੱਜ ਦੋਹਾਂ ਦੇਸ਼ਾਂ ਵਿਚਾਲੇ ਚੁਸ਼ੂਲ ਵਿਖੇ ਬੈਠਕ ਹੋਵੇਗੀ। ਇਸ ਬੈਠਕ ਵਿੱਚ ਦੋਹਾਂ ਦੇਸ਼ਾਂ ਦੀ ਫੌਜ ਦੇ ਕੋਰ ਕਮਾਂਡਰ ਸ਼ਾਮਲ ਹੋਣਗੇ। ਇਸ ਬੈਠਕ 'ਚ ਐਲਓਸੀ ਤੋਂ ਫੌਜਾਂ ਦੀ ਵਾਪਸੀ ਦੇ ਦੂਜੇ ਪੜਾਅ 'ਤੇ ਚਰਚਾ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਚੌਥੀ ਬੈਠਕ ਅੱਜ ਪੂਰਬੀ ਲੱਦਾਖ ਦੇ ਚੁਸ਼ੂਲ ਵਿਖੇ ਹੋਣ ਜਾ ਰਹੀ ਹੈ। ਫੌਜ ਦੇ ਸੂਤਰਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਹ ਬੈਠਕ ਵਿਵਾਦਤ ਥਾਵਾਂ ਤੋਂ ਫੌਜਾਂ ਨੂੰ ਪਿੱਛੇ ਹਟਾਉਣ ਦੇ ਤੌਰ-ਤਰੀਕੇ ਕਰਨ ਨੂੰ ਤੈਅ ਕਰਨ 'ਤੇ ਕੇਂਦਰਤ ਹੋਵੇਗੀ।

ਪਿਛਲੀਆਂ ਤਿੰਨ ਬੈਠਕਾਂ ਵਾਂਗ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਦੇਰ ਰਾਤ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਲੱਦਾਖ 'ਚ ਐਲਓਸੀ 'ਤੇ ਤਣਾਅ ਘਟਾਉਣ ਲਈ ਭਾਰਤ-ਚੀਨ ਵਿਚਾਲੇ ਕੋਰ ਕਮਾਂਡਰ ਪੱਧਰ 'ਤੇ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਰਾਜਨੀਤਿਕ ਪੱਧਰ 'ਤੇ ਵੀ ਗੱਲਬਾਤ ਜਾਰੀ ਹੈ।

ਅੱਜ ਹੋਣ ਵਾਲੀ ਬੈਠਕ ਵਿੱਚ, ਭਾਰਤੀ ਫੌਜ ਦੀ ਟੀਮ ਲੇਹ ਵਿਖੇ ਸਥਿਤ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਵੇਗੀ। ਜਦਕਿ ਚੀਨੀ ਪੱਖ ਦੀ ਅਗਵਾਈ ਦੱਖਣੀ ਝਿਨਜਿਆਂਗ ਮਿਲਟਰੀ ਦੇ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲਿਨ ਲਿਉ ਕਰਨਗੇ। ਫੌਜੀ ਸੂਤਰਾਂ ਦੇ ਮੁਾਤਬਕ, ਬੈਠਕ ਦਾ ਮੁੱਖ ਏਜੰਡਾ ਫਿੰਗਰ ਏਰੀਆ ਨੂੰ ਸੁਲਝਾਉਣ ਤੇ ਫੌਜਾਂ ਨੂੰ ਡੂੰਘਾਈ ਵਾਲੇ ਖੇਤਰਾਂ ਤੋਂ ਹਟਾਉਣ ਅਤੇ ਵਾਪਸੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ 'ਤੇ ਹੋਵੇਗਾ।

ਦੱਸ ਦਈਏ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਦਰਮਿਆਨ ਹੋਈ ਫ਼ੋਨ ਉੱਤੇ ਗੱਲਬਾਤ ਵਿੱਚ ਐਲਓਸੀ ‘ਤੇ ਤਣਾਅ ਘਟਾਉਣ ਦੀ ਸਹਿਮਤੀ ਬਣੀ ਸੀ। ਜਿਸ ਤੋਂ ਬਾਅਦ ਭਾਰਤ ਤੇ ਚੀਨ ਦੀਆਂ ਫੌਜਾਂ ਗਲਵਾਨ ਘਾਟੀ 'ਚ ਪੇਸ਼ਗੀ ਮੋਰਚੇ ਤੋਂ ਤਕਰੀਬਨ ਇੱਕ ਕਿਲੋਮੀਟਰ ਪਿੱਛੇ ਹੱਟ ਗਈਆਂ। ਹਲਾਂਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਪ੍ਰਕੀਰਿਆ ਅਜੇ ਵੀ ਜਾਰੀ ਹੈ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਵਿਸ਼ੇਸ਼ ਨੁਮਾਇੰਦਿਆਂ ਦਰਮਿਆਨ ਬਣੀ ਸਹਿਮਤ ਮੁਤਾਬਕ ਗਲਵਾਨ ਘਾਟੀ (ਪੈਟਰੋਲ ਪਲਾਂਟ 14), ਹੌਟ ਸਪਰਿੰਗਜ਼ (ਪੈਟਰੋਲ ਪਲਾਂਟ 15), ਗੋਗਰਾ (ਪੈਟਰੋਲ ਪਲਾਂਟ 17) ਅਤੇ ਹੋਰਨਾਂ ਮੋਰਚਿਆਂ ਤੋਂ ਆਪਣੀ ਫ਼ੌਜ ਵਾਪਸ ਬੁਲਾ ਲਈ ਹੈ। ਪੈਨਗੋਂਗ ਝੀਲ ਦੇ ਉੱਤਰੀ ਸਿਰੇ 'ਤੇ ਸਥਿਤ ਫਿੰਗਰ ਫੋਰ ਉੱਤੇ ਅਜੇ ਵੀ ਚੀਨੀ ਫੌਜ ਮੌਜੂਦ ਹੈ, ਪਰ ਚੀਨੀ ਫੌਜ ਨੇ ਵੀ ਇੱਥੇ ਵੀ ਆਪਣੀ ਮੌਜੂਦਗੀ ਘਟਾ ਦਿੱਤੀ ਹੈ।

ਭਾਰਤ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਹੈ ਕਿ ਚੀਨ ਨੂੰ ਪੈਨਗੋਂਗ ਤਸੋ ਖੇਤਰ ਦੇ ਫਿੰਗਰ ਫੋਰ ਅਤੇ ਫਿੰਗਰ ਅੱਠ ਵਿਚੋਂ ਆਪਣੀ ਫੌਜ ਨੂੰ ਹਟਾਉਣੀ ਚਾਹੀਦੀ ਹੈ। 15 ਜੂਨ ਨੂੰ ਇਸੇ ਖੇਤਰ ਵਿੱਚ ਪੈਟਰੋਲਿੰਗ ਨੂੰ ਲੈ ਕੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ ਕਾਰਨ ਗੈਲਵਾਨ ਘਾਟੀ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ।ਭਾਰਤ ਦੀ ਫਿੰਗਰ ਫੋਰ ਦੇ ਖੱਬੇ ਪਾਸੇ ਸਰਹੱਦੀ ਚੌਕੀ ਸੀ, ਜਦਕਿ ਚੀਨ ਦੀ ਮੁੱਖ ਚੌਕੀ ਸੀਰੀਜਪ ਖੇਤਰ ਦੇ ਨੇੜੇ ਫਿੰਗਰ ਅੱਠ ਨੇੜੇ ਸੀ। ਅਧਿਕਾਰਕ ਖ਼ੇਤਰ ਨਾਂ ਹੋਣ ਦੇ ਬਾਵਜੂਦ ਵੀ, ਚੀਨੀ ਫੌਜ ਫਿੰਗਰ ਅੱਠ ਤੋਂ ਫਿੰਗਰ ਫੋਰ ਤੱਕ ਕੰਕਰੀਟ ਵਾਲੀ ਸੜਕ 'ਤੇ ਵਾਹਨਾਂ ਦੀ ਗਸ਼ਤ ਕਰਦੀ ਸੀ ਅਤੇ ਭਾਰਤੀ ਫੌਜ ਫਿੰਗਰ ਫੋਰ ਤੋਂ ਫਿੰਗਰ ਅੱਠ ਤੱਕ ਪੈਦਲ ਗਸ਼ਤ ਕਰ ਰਹੀ ਸੀ।

ਫੌਜ ਦੇ ਸੂਤਰਾਂ ਨੇ ਦੱਸਿਆ ਕਿ ਗਲਵਾਨ ਘਾਟੀ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਤਣਾਅ ਵੱਧਣ ਕਾਰਨ ਦੋਹਾਂ ਧਿਰਾਂ ਨੇ ਗਸ਼ਤ ਕਰਨਾ ਬੰਦ ਕਰ ਦਿੱਤਾ ਹੈ। ਫੌਜ ਵਿਚਾਲੇ ਝੜਪ ਟਾਲਣ ਲਈ ਇਹ ਬਿਹਤਰ ਤਰੀਕਾ ਹੈ। ਦੋਹਾਂ ਧਿਰਾਂ 'ਚ ਮੁੜ ਭਰੋਸੇ ਨੂੰ ਬਹਾਲ ਕਰਨਾ ਅਜੇ ਵੀ ਇੱਕ ਵੱਡਾ ਮੁੱਦਾ ਹੈ। ਇਸ ਲਈ ਪੈਨਗੋਂਗ ਤਸ ਦੇ ਵਿਵਾਦ ਨੂੰ ਸੁਲਝਾਉਣਾ ਤੇ ਹੋਰਨਾਂ ਪੇਸ਼ਗੀ ਮੋਰਚਿਆਂ ਨਾਲੋਂ ਵਧੇਰੇ ਚੁਣੋਤੀ ਭਰਿਆ ਹੈ।

ਇੱਕ ਹੋਰ ਤਰਜੀਹ ਦਾ ਮੁੱਦਾ ਐਲਓਸੀ ਫੇਸਆਫ ਫਲੈਸ਼ ਪੁਆਇੰਟ ਤੋਂ ਫੌਜਾਂ ਅਤੇ ਹਥਿਆਰ ਸਮੱਗਰੀ ਨੂੰ ਹਟਾਉਣਾ ਹੋਵੇਗਾ, ਜਿੱਥੇ ਭਾਰਤੀ ਅਤੇ ਚੀਨੀ ਫੌਜ ਵੱਲੋਂ ਵੱਡੀ ਗਿਣਤੀ 'ਚ ਜਵਾਨਾਂ ਨੂੰ ਇਕੱਠੇ ਕੀਤਾ ਗਿਆ ਹੈ। ਨਿਸ਼ਚਤ ਤੌਰ 'ਤੇ ਇਹ ਪੜਾਅਵਾਰ ਢੰਗ ਨਾਲ ਹੋਵੇਗਾ, ਕਿਉਂਕਿ ਵੱਡੇ ਪੱਧਰ 'ਤੇ ਮੌਬਿਲਾਜ਼ੇਸ਼ਨ ਹੋਇਆ ਹੈ।

ABOUT THE AUTHOR

...view details