ਪੰਜਾਬ

punjab

550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ 'ਚ ਨੀਤੀਸ਼ ਕੁਮਾਰ ਨੇ ਕੀਤੀ ਸ਼ਿਰਕਤ

By

Published : Dec 29, 2019, 8:59 PM IST

Updated : Dec 29, 2019, 9:44 PM IST

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਗੁਰਦੁਆਰਾ ਸ਼ੀਤਲ ਕੁੰਡ ਵਿੱਚ ਦਰਸ਼ਨ ਕਰਨ ਪਹੁੰਚੇ। ਉਨ੍ਹਾਂ ਨੇ ਦਰਸ਼ਨਾਂ ਤੋਂ ਬਾਅਦ ਸੰਗਤਾਂ ਨੂੰ ਹੰਕਾਰ ਨੂੰ ਛੱਡ ਕੇ ਜ਼ਿੰਦਗੀ ਜਿਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੇਵਲ ਅਤੇ ਕੇਵਲ ਪ੍ਰੇਮ-ਪਿਆਰ ਨਾਲ ਹੀ ਰਹਿਣਾ ਚਾਹੀਦਾ ਹੈ।

Guru Nanak Dev ji, 550th Parkash Purab
550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ 'ਚ ਨੀਤੀਸ਼ ਕੁਮਾਰ ਨੇ ਕੀਤੀ ਸ਼ਿਰਕਤ

ਨਾਲੰਦਾ: ਜ਼ਿਲ੍ਹੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਆਏ ਅਤੇ ਲੋਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਇਸ ਦੌਰਾਨ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਦੀ ਜਿੰਦਗੀ ਤੋਂ ਸਿੱਖੋ
ਜ਼ਿਲ੍ਹੇ ਦੇ ਰਾਜਗੀਰ ਵਿੱਚ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਗੁਰਦੁਆਰਾ ਸ਼ੀਤਲ ਕੁੰਡ ਵਿਖੇ ਦਰਸ਼ਨ ਕਰਨ ਪਹੁੰਚੇ। ਉਨ੍ਹਾਂ ਨੇ ਦਰਸ਼ਨਾਂ ਤੋਂ ਬਾਅਦ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਭ ਨੂੰ ਜੀਵਨ ਵਿੱਚ ਹੰਕਾਰ ਨੂੰ ਛੱਡ ਕੇ ਜਿਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੇਵਲ ਅਤੇ ਕੇਵਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ। ਤਾਹਿਓਂ ਸਮਾਜ ਵਿੱਚ ਝਗੜਾ, ਮਾਰ-ਕੁੱਟ ਸਭ ਖ਼ਤਮ ਹੋ ਸਕਦਾ ਹੈ।

ਵੇਖੋ ਵੀਡੀਓ।

ਨੀਤੀਸ਼ ਕੁਮਾਰ ਨੇ ਵਰਤਾਇਆ ਲੰਗਰ
ਮੁੱਖ ਮੰਤਰੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਨਾਅ ਮੁਕਤ ਰਹਿ ਕੇ ਆਪਣਾ ਕਰਮ ਕਰਦੇ ਰਹੋ, ਤੁਹਾਨੂੰ ਸਫ਼ਲਤਾ ਜ਼ਰੂਰ ਮਿਲੇਗੀ। ਦੱਸ ਦਈਏ ਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਰਾਜਗੀਰ ਵਿੱਚ ਬਣਾਏ ਗਏ ਟੈਂਟ ਸਿਟੀ ਵਿੱਚ ਵੀ ਪਹੁੰਚੇ। ਜਿਥੇ ਵਰਤਾਏ ਜਾ ਰਹੇ ਲੰਗਰ ਦਾ ਉਨ੍ਹਾਂ ਨੇ ਜਾਇਜ਼ਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਵੀ ਵਰਤਾਇਆ।

Last Updated : Dec 29, 2019, 9:44 PM IST

ABOUT THE AUTHOR

...view details