ਪੰਜਾਬ

punjab

ETV Bharat / bharat

ਸਮ੍ਰਿਤੀ ਇਰਾਨੀ ਦੇ ਨਜ਼ਦੀਕੀ ਦਾ ਗੋਲੀਆਂ ਮਾਰ ਕੇ ਕਤਲ - national punjabi news

ਲੋਕ ਸਭਾ ਚੋਣਾਂ 'ਚ ਅਮੇਠੀ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਸਮ੍ਰਿਤੀ ਇਰਾਨੀ ਦੇ ਨਜ਼ਦੀਕੀ ਭਾਜਪਾ ਆਗੂ ਸੁਰਿੰਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਰਿੰਦਰ ਸਿੰਘ ਨੂੰ ਇਲਾਜ਼ ਲਈ ਨਜਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਲਖਨਊ ਟ੍ਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਅਤੇ ਰਾਹ 'ਚ ਹੀ ਸੁਰਿੰਦਰ ਨੇ ਦਮ ਤੋੜ ਦਿੱਤਾ।

ਮ੍ਰਿਤਕ ਦੀ ਫਾਈਲ ਫ਼ੋਟੋ

By

Published : May 26, 2019, 8:47 AM IST

Updated : May 26, 2019, 8:53 AM IST

ਅਮੇਠੀ: ਬੀਤੀ ਦੇਰ ਰਾਤ ਅਮੇਠੀ ਦੇ ਪਿੰਡ ਬਰੌਲਿਆ ਵਿੱਚ ਸਾਬਕਾ ਪ੍ਰਧਾਨ(ਸਰਪੰਚ) ਸੁਰੇਂਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਰਿੰਦਰ ਸਿੰਘ ਨੂੰ ਇਲਾਜ਼ ਲਈ ਨਜਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਲਖਨਊ ਟ੍ਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਅਤੇ ਰਾਸਤੇ 'ਚ ਹੀ ਸੁਰਿੰਦਰ ਨੇ ਦਮ ਤੋੜ ਦਿੱਤਾ। ਸੁਰਿੰਦਰ ਸਿੰਘ ਅਮੇਠੀ ਤੋਂ ਹਾਲ ਹੀ 'ਚ ਲੋਕ ਸਭਾ ਚੋਣ ਜਿੱਤਣ ਵਾਲੀ ਸਮ੍ਰਿਤੀ ਇਰਾਨੀ ਦੇ ਕਰੀਬੀ ਮੰਨੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਰੌਲਿਆ ਪਿੰਡ ਨੂੰ ਮਨੋਹਰ ਪਰਿਕਰ ਨੇ ਗੋਦ ਲਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦ ਸੁਰਿੰਦਰ ਸਿੰਘ ਆਪਣੇ ਘਰ ਦੇ ਬਾਹਰ ਵਿਹੜੇ ਵਿੱਚ ਸੁੱਤਾ ਪਿਆ ਸੀ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਹੈ। ਪ੍ਰਸ਼ਾਸਨ ਵੱਲੋਂ ਤਣਾਅਪੂਰਨ ਮਹੌਲ ਨੂੰ ਵੇਖਦੇ ਹੋਏ ਪਿੰਡ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੁਰਿੰਦਰ ਸਿੰਘ ਨੇ ਅਮੇਠੀ 'ਚ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਦਾ ਨੇੜਲੇ ਕਈ ਪਿੰਡਾ ਵਿੱਚ ਚੰਗਾ ਰਸੂਖ਼ ਸੀ।

Last Updated : May 26, 2019, 8:53 AM IST

ABOUT THE AUTHOR

...view details