ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਮੁਸ਼ਕਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਯੂਪੀ ਦੇ ਮੁਰਾਦਾਬਾਦ 'ਚ ਪੁਲਿਸ ਨੇ 5 ਵਿਅਕਤੀਆਂ ਸਮੇਤ ਸੋਨਾਕਸ਼ੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਰਾਦਾਬਾਦ ਦੇ ਕਟਘਰ ਖ਼ੇਤਰ 'ਚ 24 ਨਵੰਬਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਇੱਕ ਦਿਨ ਪਹਿਲਾਂ ਇਹ ਮਾਮਲਾ ਦਰਜ ਕੀਤਾ ਗਿਆ। ਸੋਨਾਕਸ਼ੀ ਸਿਨਹਾ ਨੂੰ ਪਿਛਲੇ ਸਾਲ 30 ਸਤੰਬਰ ਨੂੰ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਸੀ।
ਸੋਨਾਕਸ਼ੀ ਸਿਨਹਾ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ - case
ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਮੁਰਾਦਾਬਾਦ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸੋਨਾਕਸ਼ੀ 'ਤੇ ਪੈਸੇ ਲੈ ਕੇ ਪ੍ਰੋਗਰਾਮ 'ਚ ਨਹੀਂ ਪਹੁੰਚਣ ਦੇ ਆਰੋਪ ਲੱਗੇ ਹਨ।
Image Tweeted by Sonakshi Sinha
ਫ਼ਿਲਮ 'ਧਾਕੜ' ਦੇ ਨਿਰਦੇਸ਼ਕ ਰਜਨੀਸ਼ ਘਈ ਦਾ ਪੰਜਾਬ ਨਾਲ ਕੀ ਸਬੰਧ?
ਇਸ ਦੇ ਲਈ ਉਨ੍ਹਾਂ ਕਥਿਤ ਤੌਰ 'ਤੇ 37 ਲੱਖ ਰੁਪਏ ਲਏ ਸੀ। ਸੋਨਾਕਸ਼ੀ 'ਤੇ ਆਰੋਪ ਹੈ ਕਿ ਪੈਸੇ ਲੈਣ ਦੇ ਬਾਅਦ ਵੀ ਉਹ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਈ। ਇਸ ਤੋਂ ਨਾਰਾਜ਼ ਹੋ ਕੇ ਪ੍ਰੋਗਰਾਮ ਦੇ ਆਯੋਜਕਾਂ ਨੇ ਨਵੰਬਰ 'ਚ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ 'ਤੇ ਸੋਨਾਕਸ਼ੀ ਸਿਨਹਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਅਜਿਹੇ ਹੀ ਇੱਕ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ 3 ਮਹੀਨੇ ਦੀ ਸਜ਼ਾ ਸੁਣਾਈ ਸੀ।
Last Updated : Jul 12, 2019, 10:41 AM IST