VIDEO: ਜਦੋਂ ਪੁਲਿਸਵਾਲੇ ਨੂੰ 2 ਕਿ.ਮੀ ਤੱਕ ਬੋਨਟ 'ਤੇ ਘਸੀਟਦਾ ਲੈ ਗਿਆ ਕਾਰ ਸਵਾਰ - india news
ਹਰਿਆਣਾ ਦੇ ਗੁਰੂਗ੍ਰਾਮ ਤੋਂ ਬੇਹੱਦ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਸੈਕਟਰ-7 ਵਿੱਚ ਪੈਟਰੋਲਿੰਗ ਕਰ ਰਹੇ ਸਿਪਾਹੀ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਸਿਪਾਹੀ ਜਾਨ ਬਚਾਉਣ ਲਈ ਬੋਨਟ ਉੱਤੇ ਚੜ੍ਹ ਗਿਆ, ਪਰ ਕਾਰ ਚਾਲਕ ਨੇ ਕਾਰ ਨਹੀਂ ਰੋਕੀ, ਸਗੋਂ ਲਗਭਗ ਢਾਈ ਕਿਲੋਮੀਟਰ ਦੂਰ ਤੱਕ ਉਸਨੂੰ ਇੰਝ ਹੀ ਲੈ ਗਿਆ। ਪਟੌਦੀ ਚੌਂਕ ਦੇ ਨਜ਼ਦੀਕ ਕਾਰ ਦੀ ਸਪੀਡ ਘੱਟ ਹੋਣ ਉੱਤੇ ਸਿਪਾਹੀ ਬੋਨਟ ਤੋਂ ਹੇਠਾਂ ਕੁੱਦ ਗਿਆ। ਕਾਰ ਦੇ ਚਾਰੋਂ ਸ਼ੀਸ਼ੇ ਹੀ ਕਾਲੇ ਸਨ।
ਜਦੋਂ ਪੁਲਿਸਵਾਲੇ ਨੂੰ 2 ਕਿ.ਮੀ ਤੱਕ ਬੋਨਟ 'ਤੇ ਘਸੀਟਦਾ ਲੈ ਗਿਆ ਕਾਰ ਸਵਾਰ
ਗੁਰੂਗ੍ਰਾਮ : ਸਾਇਬਰ ਸਿਟੀ ਦੇ ਸੈਕਟਰ-7 ਐੱਕਸਟੈਂਸ਼ਨ ਇਲਾਕੇ ਵਿੱਚ ਐਤਵਾਰ ਰਾਤ ਲਗਭਗ 11 ਵਜੇ ਇੱਕ ਏਸੈਂਟ ਕਾਰ ਸਵਾਰ ਨੇ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੇ ਸਿਪਾਹੀ ਨੂੰ ਟੱਕਰ ਮਾਰ ਦਿੱਤੀ, ਇਹੀ ਨਹੀਂ ਜਦੋਂ ਸਿਪਾਹੀ ਜਾਨ ਬਚਾਉਣ ਲਈ ਬੋਨਟ ਉੱਤੇ ਚੜ੍ਹ ਗਿਆ ਤਾਂ ਕਾਰ ਚਾਲਕ ਨੇ ਕਾਰ ਨਹੀਂ ਰੋਕੀ, ਸਗੋਂ ਲਗਭਗ ਢਾਈ ਕਿਲੋਮੀਟਰ ਦੂਰ ਤੱਕ ਉਸਨੂੰ ਬੋਨਟ ਉੱਤੇ ਹੀ ਲੈ ਗਿਆ।
ਲਗਭਗ 11 ਵਜੇ ਸਫੈਦ ਰੰਗ ਦੀ ਏਸੈਂਟ ਕਾਰ ਕਾਫ਼ੀ ਤੇਜ਼ ਰਫਤਾਰ ਨਾਲ ਆ ਰਹੀ ਸੀ। ਸ਼ੱਕ ਹੋਣ ਉੱਤੇ ਸਿਪਾਹੀ ਰੋਹਿਤ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਉਸਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਖ਼ੁਦ ਨੂੰ ਬਚਾਉਣ ਲਈ ਉਹ ਬੋਨਟ ਉੱਤੇ ਚੜ੍ਹ ਗਿਆ, ਜਿਸ ਤੋਂ ਬਾਅਦ ਵੀ ਚਾਲਕ ਨੇ ਸਪੀਡ ਘੱਟ ਨਹੀਂ ਕੀਤੀ ਅਤੇ ਉਸਨੂੰ ਇੰਝ ਹੀ 2 ਕਿਲੋਮੀਟਰ ਤੱਕ ਲੈ ਗਿਆ। ਜਿਸ ਤੋਂ ਬਾਅਦ ਪਟੌਦੀ ਚੌਂਕ ਨੇੜੇ ਕਾਰ ਦੀ ਸਪੀਡ ਘੱਟ ਹੋਣ ਉੱਤੇ ਸਿਪਾਹੀ ਕਾਰ ਤੋਂ ਹੇਠਾਂ ਕੁੱਦ ਗਿਆ। ਕਾਰ ਦੇ ਸਾਰੇ ਸ਼ੀਸ਼ੇ ਕਾਲੇ ਸਨ, ਜਿਸ ਕਾਰਨ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕਾਰ ਵਿੱਚ ਕੌਣ ਤੇ ਕਿੰਨੇ ਲੋਕ ਸਵਾਰ ਸਨ। ਫਿਲਹਾਲ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨਾਲ ਕਾਰ ਦੀ ਪਹਿਚਾਣ ਕੀਤੀ ਜਾ ਰਹੀ ਹੈ। ਕਾਰ ਦੀ ਪਹਿਚਾਣ ਹੁੰਦਿਆਂ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।