ਨਵੀਂ ਦਿੱਲੀ: ਭਾਰਤ ਸਰਕਾਰ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਥਲੇ 15 ਕਿੱਲੋਮੀਟਰ ਲੰਬੀ ਸੁਰੰਗ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਚਾਰ ਮਾਰਗੀ ਸੁਰੰਗ 2028 ਤੱਕ ਸ਼ੰਘਾਈ ਸਮੇਤ ਲਗਭਗ ਪੂਰੇ ਚੀਨ ਨੂੰ ਭਾਰਤ ਦੀ ਰਣਨੀਤੀਕ ਮਿਜ਼ਾਇਲਾਂ ਦੀ ਰੇਂਜ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਿਆਉਣ ਵਿੱਚ ਗੇਂਮ ਚੇਂਜਰ ਸਾਬਿਤ ਹੋਵਗਾ। ਸ਼ੰਘਾਈ ਚੀਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਵਿਸ਼ਵ ਵਪਾਰ ਦਾ ਕੇਂਦਰ ਹੈ।
ਹਾਲਾਂਕਿ ਭਾਰਤ ਨੇ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੇ ਲਈ ਉੱਤਰ ਪੂਰਵ ਵਿੱਚ ਬ੍ਰਹਮਪੁੱਤਰ ਨਦੀ ਦੇ ਦੱਖਣੀ ਤੱਟ ਉੱਤੇ ਸ਼ਕਤੀਸ਼ਾਲੀ ਰਵਾਇਤੀ ਤੇ ਪ੍ਰਮਾਣੂ-ਸਮਰੱਥਾ ਵਾਲਾ ਮਿਜ਼ਾਇਲ ਸਿਸਟਮ ਤਾਇਨਾਤ ਕੀਤਾ ਹੈ। ਇਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰਨ ਨਾਲ ਭਾਰਤ ਲਗਭਗ ਪੂਰੇ ਚੀਨ ਨੂੰ ਆਪਣੀ ਮਿਜ਼ਾਇਲਾਂ ਦੀ ਰੇਂਜ ਵਿੱਚ ਲਿਆਉਣ ਦੇ ਯੋਗ ਹੋ ਜਾਵੇਗਾ।
ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ 'ਤੇ ਪ੍ਰਹੁੰਚਣ ਯੋਗ ਇਲਾਕਿਆਂ ਵਿੱਚ ਅਜਿਹੀ ਮਿਜ਼ਾਇਲ ਪ੍ਰਣਾਲੀਆਂ ਦੀ ਤਾਇਨਾਤੀ ਬਹਿਤਰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਤੋਂ ਮਿਜ਼ਾਇਲਾਂ ਨੂੰ ਦੁਸ਼ਮਣਾਂ ਦੀ ਨਜ਼ਰ ਤੋਂ ਵੀ ਛੁਪਾਇਆ ਵੀ ਜਾ ਸਕਦਾ ਹੈ।
ਪਰ ਇਸ ਦੇ ਲਈ ਮਿਜ਼ਾਇਲ ਪ੍ਰਣਾਲੀਆਂ ਦੇ ਕੰਮਕਾਜ ਵਿੱਚ ਅਸਾਨ ਗਤੀਸ਼ੀਲਤਾ ਤੇ ਕਵਰ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਇਸ ਸਥਿਤੀ ਵਿੱਚ ਬ੍ਰਹਮਪੁੱਤਰ ਨਦੀ ਦੀ ਸੁਰੰਗ ਰਣਨੀਤਕ ਮਹੱਤਵਪੂਰਨ ਹੋ ਸਕਦੀ ਹੈ।
ਯੋਜਨਾਬੱਧ ਸੁਰੰਗ ਨਦੀ ਦੇ ਦੱਖਣੀ ਤੱਟ ਵਿੱਚ ਨੂਮਲੀਗੜ੍ਹ ਨੂੰ ਉੱਤਰ ਦੇ ਗੋਹਪੁਰ ਨਾਲ ਜੋੜ ਦੇਵੇਗੀ ਜਿੱਥੋਂ ਅਰੁਣਾਚਲ ਨੇੇੜੇ ਹੈ।
ਜਨਤਕ ਤੌਰ ਉੱਤੇ ਉਪਲਬੱਧ ਜਾਣਕਾਰੀ ਦੇ ਅਨੁਸਾਰ ਭਾਰਤ ਦੇ ਅਸਾਮ ਵਿੱਚ ਫ਼ੌਜੀ ਟਿਕਾਣੇ ਹਨ। ਜਿੱਥੇ ਪ੍ਰਮਾਣੂ ਸਮਰੱਥਾ ਅਗਨੀ-2, ਅਗਨੀ-3 ਤੇ ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ।
ਦਰਮਿਆਨੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-2 35,00 ਕਿੱਲੋਮੀਟਰ ਤੱਕ ਨਿਸ਼ਾਨੇ ਨੂੰ ਢੇਰ ਕਰ ਸਕਦੀ ਹੈ। ਉੱਥੇ ਹੀ ਬ੍ਰਹਮੌਸ 300 ਕਿੱਲੋਮੀਟਰ ਰੇਂਜ ਵਾਲੀ ਇੱਕ ਕਰੂਜ ਮਿਜ਼ਾਈਲ ਹੈ।ਸਾਰੀਆਂ ਮਿਜ਼ਾਈਲਾਂ ਨੂੰ ਸੜਕ ਤੇ ਰੇਲ ਸਮੇਤ ਕਈ ਪ੍ਰਕਾਰ ਦੀਆਂ ਗਤੀਸ਼ੀਲ ਪਲੇਟਫ਼ਾਰਮਾਂ ਤੋਂ ਲਾਂਚ ਕੀਤੀਆਂ ਜਾ ਸਕਦੀਆਂ ਹਨ।
ਚੀਨ ਨੇ ਘੱਟ ਤੋਂ ਘੱਟ 104 ਪ੍ਰਮਾਣੂ ਸਮਰੱਥਾ ਵਾਲੀਆਂ ਮਿਜ਼ਾਇਲਾਂ ਨੂੰ ਤਾਇਨਾਤ ਕੀਤਾ ਹੈ ਜੋ ਭਾਰਤ ਦੇ ਕਿਸੇ ਵੀ ਹਿੱਸੇ ਤੱਕ ਪਹੁੰਚ ਸਕਦੀ ਹੈ। ਚੀਨੀ ਫ਼ੌਜ ਦੀ ਸਟ੍ਰੇਟਜਿਕ ਰਾਕੇਟ ਫੋਰਸ (ਪੀਐਲਏਐਸਆਰਐਫ਼) ਦੁਆਰਾ ਭਾਰਤ ਦੇ ਖਿ਼ਲਾਫ਼ ਦੋ ਮੁੱਖ ਪ੍ਰਮਾਣੂ ਸਮਰੱਥਾ ਵਾਲੀ ਮਿਜ਼ਾਈਲਾਂ ਨੂੰ ਤਾਇਨਾਤ ਮੀਤਾ ਗਿਆ ਹੈ। ਜਿਸ ਵਿੱਚ ਡੋਂਗ-ਫੈਂਗ (ਡੀਐਫ਼) 21 ਤੇ ਡੋਂਗ-ਫੈਂਗ 31 ਸ਼ਾਮਿਲ ਹੈ।
ਡੋਂਗ-ਫੈਂਗ (ਡੀਐਫ਼) 21 ਦੀ ਮਾਰ ਲਗਭਗ 2 ਹਜ਼ਾਰ ਕਿੱਲੋਮੀਟਰ ਹੈ ਜਦ ਕਿ ਡੋਂਗ-ਫੈਂਗ 31 ਦੀ ਮਾਰ 11 ਹਜ਼ਾਰ ਮਿੱਲੋਮੀਟਰ ਤੱਕ ਹੈ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਸੁਰੰਗ ਪ੍ਰਾਜੈਕਟ ਲਈ ਸਿਧਾਂਤਕ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ। ਸੁਰੰਗ ਲਈ ਗਲੋਬਲ ਟੈਂਡਰਿੰਗ ਪ੍ਰਸਤਾਵ (ਆਰ ਐਫ਼ ਪੀ) 15 ਅਕਤੂਬਰ 2019 ਨੂੰ ਪੂਰਾ ਹੋਇਆ ਸੀ ਤੇ ਉਸਦਾ ਨਿਰਮਾਣ ਕਾਰਜ ਪੂਰਾ ਹੋਣ ਦਾ ਆਖ਼ਰੀ ਸਮਾਂ 2018 ਰੱਖਿਆ ਗਿਆ ਹੈ।
ਪਿਛਲੇ ਸਾਲ, ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਸੁਰੰਗ ਪ੍ਰਾਜੈਕਟ ਬਾਰੇ ਸੰਸਦੀ ਪੈਨਲ ਨੂੰ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਕੀਤੀ ਗਈ ਸੀ। ਪਹਾੜੀ ਖੇਤਰ ਅਰੁਣਾਚਲ ਪ੍ਰਦੇਸ਼ ਤਿੱਬਤ ਉੱਤਰ ਪੂਰਬ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ ਜੋ ਟੀਏਆਰ ਦੇ ਨਾਲ ਇੱਕ 1,126 ਕਿੱਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ।ਚੀਨ ਇਸ ਖੇਤਰ ਉੱਤੇ ਆਪਣਾ ਦਾਅਵਾ ਕਰਦਾ ਹੈ ਤੇ ਇਸ ਨੂੰ ਦੱਖਣੀ ਤਿੱਬਤ ਕਹਿੰਦਾ ਹੈ।
ਬ੍ਰਹਮਪੁੱਤਰ ਨਦੀ ਜੋ ਆਪਣੇ ਵਿਸ਼ਾਲ ਅਕਾਰ ਤੇ ਭਿਆਨਕ ਹੜ੍ਹਾਂ ਦੇ ਲਈ ਮਸ਼ਹੂਰ ਹੈ ਜਿਸ ਵਿੱਚ ਪਹਿਲਾਂ ਹੀ 6 ਪੁਲ ਹਨ ਜੋ ਦੱਖਣੀ ਅਸਾਮ ਨੂੰ ਉੱਤਰੀ ਅਸਾਮ ਨਾਲ ਜੋੜਦੀ ਹੈ। ਪਰ ਚੀਨ ਨਾਲ ਯੁੱਧ ਹੋਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।