ਪੰਜਾਬ

punjab

ETV Bharat / bharat

20 ਲੱਖ ਕਰੋੜ ਦੇ ਰਾਹਤ ਪੈਕੇਜ ਰਾਹੀਂ ਗਰੀਬਾਂ, ਕਿਸਾਨਾਂ ਤੇ ਮੱਧ ਵਰਗ ਨੂੰ ਮਿਲੇਗੀ ਮਦਦ: ਅਮਿਤ ਸ਼ਾਹ - ਮੋਦੀ ਸਰਕਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਂਦੀ ਹੈ ਅਤੇ ਇਸ ਵੇਲੇ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਦੇ ਲੋਕਾਂ ਨੂੰ ਮਦਦ ਮਿਲੇਗੀ।

20 ਲੱਖ ਕਰੋੜ ਦੇ ਰਾਹਤ ਪੈਕੇਜ ਰਾਹੀਂ ਗਰੀਬਾਂ,ਕਿਸਾਨਾਂ ਤੇ ਮੱਧ ਵਰਗ ਨੂੰ ਮਿਲੇਗੀ ਮਦਦ : ਗ੍ਰਹਿ ਮੰਤਰੀ ਅਮਿਤ ਸ਼ਾਹ
Amit shah speaks on 20 lakh crore financial package

By

Published : May 13, 2020, 8:23 AM IST

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ ਗਏ ਰਾਹਤ ਪੈਕੇਜ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹਿੱਤ 'ਚ ਫੈਸਲੇ ਲੈਂਦੀ ਹੈ। ਇਸ ਸਮੇਂ ਮੋਦੀ ਸਰਕਾਰ ਵੱਲੋਂ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਰਾਹੀਂ ਗਰੀਬਾਂ, ਕਿਸਾਨਾਂ ਤੇ ਮੱਧ ਵਰਗ ਦੇ ਲੋਕਾਂ ਨੂੰ ਮਦਦ ਮਿਲੇਗੀ।

20 ਲੱਖ ਕਰੋੜ ਦੇ ਰਾਹਤ ਪੈਕੇਜ ਰਾਹੀਂ ਗਰੀਬਾਂ,ਕਿਸਾਨਾਂ ਤੇ ਮੱਧ ਵਰਗ ਨੂੰ ਮਿਲੇਗੀ ਮਦਦ : ਗ੍ਰਹਿ ਮੰਤਰੀ ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੈ-ਨਿਰਭਰ ਭਾਰਤ ਹੈਸ਼ਟੈਗ ਤੋਂ ਕਈ ਟਵੀਟ ਕੀਤੇ।

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਟਵੀਟ ਕਰਦਿਆਂ ਲਿਖਿਆ,' ਅੱਜ ਨਰਿੰਦਰ ਮੋਦੀ ਜੀ ਨੇ ਵੀ ਇੱਕ ਵਿਸ਼ੇਸ਼ ਅਪੀਲ ਕੀਤੀ, ਇਸ ਔਖੇ ਸਮੇਂ ਦੀ ਸਥਿਤੀ 'ਚ ਜਿੱਥੇ ਸਭ ਕੁਝ ਬੰਦ ਸੀ, ਤਾਂ ਸਾਡੇ ਸਥਾਨਕ ਇਸ ਔਖੇ ਸਮੇਂ 'ਚ ਸਾਡੇ ਸਾਥੀ ਬਣੇ ਅਤੇ ਸਾਡਾ ਸਮਰਥਨ ਕੀਤਾ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਆਪਣੇ ਸਥਾਨਕ ਗਲੋਬਲ ਬਣਾਉਣਾ ਚਾਹੀਦਾ ਹੈ।'

ਗ੍ਰਹਿ ਮੰਤਰੀ ਨੇ ਟਵੀਟ ਕਰਦਿਓਆਂ ਲਿੱਖਿਆ , 'ਮੋਦੀ ਸਰਕਾਰ ਵੱਲੋਂ ਲਏ ਗਏ ਹਰ ਫੈਸਲੇ 'ਚ ਦੇਸ਼ ਤੇ ਦੇਸ਼ ਹਿੱਤ ਨੂੰ ਧਿਆਨ 'ਚ ਰੱਖਿਆ ਗਿਆ ਹੈ। ਮੋਦੀ ਸਰਕਾਰ ਵੱਲੋਂ ਐਲਾਨੇ ਗਏ ਲਗਭਗ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਇਸ ਦਾ ਉਦਾਹਰਨ ਹੈ। ਇਸ 'ਚ ਦੇਸ਼ ਦੇ ਗਰੀਬ, ਕਿਸਾਨਾਂ, ਮੱਧ ਵਰਗ ਤੇ ਵਪਾਰੀ ਵਰਗ ਦੇ ਹਿੱਤ ਨੂੰ ਧਿਆਨ ਰੱਖਿਆ ਗਿਆ ਹੈ। ਇਸ ਨਾਲ ਹਰ ਵਰਗ ਮਜ਼ਬੂਤ ਬਣੇਗਾ ਤੇ ਦੇਸ਼ ਆਤਮ-ਨਿਰਭਰ ਬਣੇਗਾ।'

ਸ਼ਾਹ ਨੇ ਲਿਖਿਆ, "ਮੋਦੀ ਜੀ ਦੀ ਅਗਵਾਈ ਹੇਠ ਭਾਰਤ ਜਿਵੇਂ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਉਸ ਨੇ ਪੂਰੀ ਦੁਨੀਆ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਨਵੇਂ ਭਾਰਤ ਨੇ ਇਸ ਚੁਣੌਤੀ ਭਰੇ ਸਮੇਂ ਵਿੱਚ ਨਾਂ ਸਿਰਫ ਆਪਣੇ ਆਪ ਨੂੰ ਮਜ਼ਬੂਤੀ ਨਾਲ ਸਾਂਭਿਆ ਹੈ ਬਲਕਿ ਪੂਰੀ ਦੁਨੀਆ ਦੀ ਵੀ ਮਦਦ ਕੀਤੀ, ਜਿਸ ਕਾਰਨ ਭਾਰਤ ਨੂੰ ਵੇਖਣ ਲਈ ਅੱਜ ਦੁਨੀਆਂ ਦਾ ਰਵੱਈਆ ਬਦਲ ਗਿਆ ਹੈ।

ਇਹ ਵੀ ਪੜ੍ਹੋ : TOP 10 @ 7am: ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 21 ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦਾ ਸੱਦਾ ਦਿੱਤਾ। ਇਸ ਨੂੰ ਹਕੀਕਤ ਵਿੱਚ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਇਹ ਸਿਰਫ 130 ਕਰੋੜ ਭਾਰਤੀਆਂ ਦੇ 'ਸਵੈ-ਨਿਰਭਰ ਭਾਰਤ' ਦੇ ਸੰਕਲਪ ਨਾਲ ਹੀ ਸੰਭਵ ਹੋ ਸਕਦਾ ਹੈ। ਸਾਨੂੰ ਇੱਕ ਪ੍ਰਣ ਲੈਣਾ ਪਵੇਗਾ ਕਿ ਹੁਣ ਸਵੈ-ਨਿਰਭਰ ਭਾਰਤ ਵਿਸ਼ਵ ਦੀ ਅਗਵਾਈ ਕਰੇਗਾ।

ਇਹ ਵੀ ਪੜ੍ਹੋ : ਦੇਸ਼ ਨੂੰ ਸੰਬੋਧਨ ਦੌਰਾਨ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਕੀਤਾ ਐਲਾਨ, ਜਾਰੀ ਰਹੇਗਾ ਲੌਕਡਾਊਨ

ਸ਼ਾਹ ਨੇ ਟਵੀਟ ਕੀਤਾ, ਮੋਦੀ ਜੀ ਦੀ ਦੂਰ-ਦਰਸ਼ੀ ਅਗਵਾਈ ਹੇਠ, ਹੁਣ ਹਰ ਭਾਰਤੀ ਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਉਹ ਬਿਨਾਂ ਰੁਕੇ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣਗੇ। ਪੂਰੀ ਦੁਨੀਆਂ ਦੀ ਭਲਾਈ ਭਾਰਤ ਦੀ ਸਵੈ-ਨਿਰਭਰਤਾ ਵਿੱਚ ਹੀ ਹੈ।

ABOUT THE AUTHOR

...view details