ਪੰਜਾਬ

punjab

ETV Bharat / bharat

ਤੇਲੰਗਾਨਾ ਦੇ ਮੇਦਕ ਜ਼ਿਲ੍ਹੇ 'ਚ 3 ਸਾਲਾ ਬੱਚੇ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ - Bore Well in medak

ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 3 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਐਨਡੀਆਰਐਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਆਕਸੀਜਨ ਦੀ ਕਮੀ ਕਾਰਨ ਬੱਚੇ ਦੀ ਮੌਤ ਹੋ ਗਈ।

3 Year Old child fell and dead in Bore Well in medak district in Telangana
ਤੇਲੰਗਾਨਾ ਦੇ ਮੇਦਕ ਜ਼ਿਲ੍ਹੇ 'ਚ 3 ਸਾਲਾ ਬੱਚੇ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ

By

Published : May 28, 2020, 10:00 AM IST

ਮੇਦਕ(ਤੇਲੰਗਾਨਾ): ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 3 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਐਨਡੀਆਰਐਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਆਕਸੀਜਨ ਦੀ ਕਮੀ ਕਾਰਨ ਬੱਚੇ ਦੀ ਮੌਤ ਹੋ ਗਈ।

ਜਾਣਕਾਰੀ ਲਈ ਦੱਸ ਦਈਏ ਕਿ ਖੇਤਾਂ ਨੂੰ ਪਾਣੀ ਦੇਣ ਲਈ ਇੱਕ ਨਵਾਂ ਬੋਰਵੈੱਲ ਬਣਾਇਆ ਗਿਆ ਸੀ। ਬੋਰਵੈੱਲ ਬਣਾਉਣ ਦੇ ਅੱਧੇ ਘੰਟੇ ਬਾਅਦ ਹੀ ਸਾਈ ਵਰਧਨ ਨਾਂਅ ਦਾ ਬੱਚਾ ਉਸ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਬੱਚੇ ਦੇ ਮਾਪੇ ਬੋਰਵੈੱਲ ਦੇ ਕੰਮ ਵਿੱਚ ਵਿਅਸਤ ਸਨ, ਜਿਸ ਸਮੇਂ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ: ਕੋਵਿਡ-19: ਭਾਰਤ 'ਚ ਇੱਕ ਦਿਨ 'ਚ ਸਭ ਤੋਂ ਵੱਧ 7261 ਮਾਮਲੇ ਸਾਹਮਣੇ ਆਏ, ਕੁੱਲ ਮਰੀਜ਼ 1 ਲੱਖ 58 ਹਜ਼ਾਰ ਤੋਂ ਪਾਰ

ਐਨਡੀਆਰਐਫ ਦੀ ਟੀਮ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਏ ਗਏ, ਪਰ ਆਕਸੀਜ਼ਨ ਦੀ ਘਾਟ ਕਾਰਨ ਬੱਚੇ ਦੀ ਬੋਰਵੈੱਲ ਵਿੱਚ ਹੀ ਮੌਤ ਹੋ ਗਈ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਪਾਪੱਨਾਪੇਟ ਮੰਡਲ ਦੇ ਇੱਕ ਫਾਰਮ ਵਿੱਚ ਸ਼ਾਮ 5 ਵਜੇ ਵਾਪਰੀ ਜਿੱਥੇ ਬੱਚਾ ਆਪਣੇ ਦਾਦਾ ਅਤੇ ਪਿਤਾ ਨਾਲ ਘੁੰਮ ਰਿਹਾ ਸੀ।

ABOUT THE AUTHOR

...view details