ਪੰਜਾਬ

punjab

ETV Bharat / bharat

ਬੀਟਿੰਗ ਰੀਟ੍ਰੀਟ ਸੈਰੇਮਨੀ 'ਚ ਗੂੰਜੀਆਂ 26 ਧੁਨਾਂ, ਰਾਸ਼ਟਰਪਤੀ ਤੇ ਪੀਐੱਮ ਰਹੇ ਮੌਜੂਦ

ਬੀਟਿੰਗ ਰੀਟ੍ਰੀਟ ਸੈਰੇਮਨੀ 'ਚ ਇਸ ਬਾਰ 26 ਕਿਸਮਾਂ ਦੀਆਂ ਧੁਨਾਂ ਗੂੰਜੀਆਂ। ਇੱਕ ਘੰਟੇ ਵਿਜੈ ਚੌਂਕ 'ਚ ਆਨ-ਬਾਨ ਤੇ ਸ਼ਾਨ ਦਿੱਖੀ। ਕਦਮਤਾਲ 'ਤੇ ਦੇਸ਼ ਦੇ ਜਵਾਨਾਂ ਨੇ ਪ੍ਰਦਰਸ਼ਨ ਕੀਤਾ।

ਬੀਟਿੰਗ ਰੀਟ੍ਰੀਟ ਸੈਰੇਮਨੀ 'ਚ ਗੂੰਜੀਆਂ 26 ਧੁਨਾਂ, ਰਾਸ਼ਟਰਪਤੀ ਤੇ ਪੀਐੱਮ ਰਹੇ ਮੌਜੂਦ
ਬੀਟਿੰਗ ਰੀਟ੍ਰੀਟ ਸੈਰੇਮਨੀ 'ਚ ਗੂੰਜੀਆਂ 26 ਧੁਨਾਂ, ਰਾਸ਼ਟਰਪਤੀ ਤੇ ਪੀਐੱਮ ਰਹੇ ਮੌਜੂਦ

By

Published : Jan 29, 2021, 7:15 PM IST

ਨਵੀਂ ਦਿੱਲੀ: ਭਾਰਤ 'ਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ ਦਾ ਬੀਟਿੰਗ ਰੀਟ੍ਰੀਟ ਦੇ ਸ਼ਾਨਦਾਰ ਸਮਾਰੋਹ ਨਾਲ ਸਮਾਪਨ ਹੋਇਆ। ਇਹ ਸਮਾਰੋਹ ਸ਼ਾਮ ਸਵਾ 5 ਵਜੇ ਸ਼ੁਰੂ ਹੋਇਆ ਸੀ। ਸੈਰੇਮਨੀ ਦੌਰਾਨ 26 ਕਿਸਮਾਂ ਦੀਆਂ ਧੁਨਾਂ ਗੂੰਜੀਆਂ। ਇੱਕ ਘੰਟੇ ਵਿਜੈ ਚੌਂਕ 'ਚ ਆਨ-ਬਾਨ ਤੇ ਸ਼ਾਨ ਦਿੱਖੀ। ਕਦਮਤਾਲ 'ਤੇ ਦੇਸ਼ ਦੇ ਜਵਾਨਾਂ ਨੇ ਪ੍ਰਦਰਸ਼ਨ ਕੀਤਾ।

ਬੀਟਿੰਗ ਰੀਟ੍ਰੀਟ ਸੈਰੇਮਨੀ 'ਚ ਗੂੰਜੀਆਂ 26 ਧੁਨਾਂ, ਰਾਸ਼ਟਰਪਤੀ ਤੇ ਪੀਐੱਮ ਰਹੇ ਮੌਜੂਦ

ਇਨ੍ਹਾਂ ਧੁਨਾਂ ਦੀ ਸ਼ੁਰੂਆਤ 1971 ਦੀ ਜਿੱਤ ਦੀ ਗਾਥਾ ਨਾਲ ਹੋਈ। ਇਸ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਵੀ ਮੌਜੂਦ ਰਹੇ। ਇਸ ਵਾਰ ਸਿਰਫ 5 ਹਜ਼ਾਰ ਲੋਕਾਂ ਨੂੰ ਇਸ ਵਿਸ਼ਾਲ ਸਮਾਰੋਹ ਵਿਚ ਆਉਣ ਦੀ ਆਗਿਆ ਦਿੱਤੀ ਗਈ।

ਬੀਟਿੰਗ ਰੀਟ੍ਰੀਟ ਦੀ ਰਸਮ 1950 ਦੇ ਦਹਾਕੇ ਤੋਂ ਸ਼ੁਰੂ ਹੋਈ ਸੀ। ਇਹ ਪ੍ਰੋਗਰਾਮ ਫੌਜ ਦੀਆਂ ਬੈਰਕਾਂ ਵਿਚ ਵਾਪਸੀ ਦਾ ਸੰਕੇਤ ਦਿੰਦਾ ਹੈ। ਤਿੰਨ ਫੌਜਾਂ ਦੇ ਬੈਂਡਾਂ ਨੇ ਸਮਾਗਮ ਵਿੱਚ ਪੇਸ਼ਕਸ਼ ਕੀਤੀ। ਇਸ ਵਾਰ ਚਾਂਦਨੀ, ਪਹਾੜੀ ਦੀ ਮਹਾਰਾਣੀ, ਸਾਥੀ ਭਾਈ, ਇੰਡੀਆ ਗੇਟ ਵਰਗੇ ਧੁਨ ਵੀ ਵਜਾਏ ਗਏ। ਸਮਾਰੋਹ ਵਿੱਚ ਸਕਾਈ ਵਾਰ ਅਤੇ ਤਿਰੰਗਾ ਧੁਨ ਵੀ ਗੂੰਜਿਆ।

Conclusion:

ABOUT THE AUTHOR

...view details