ਨਵੀਂ ਦਿੱਲੀ: ਆਈਜੀਆਈ ਏਅਰਪੋਰਟ ਤੋਂ ਸੀਆਈਐਸਐਫ ਦੇ ਜਵਾਨਾਂ ਨੇ 2 ਇਸ ਤਰ੍ਹਾਂ ਦੇ ਯਾਤਰੀਆਂ ਨੂੰ ਫੜਿਆ ਜੋ ਆਪਣੀ ਪਛਾਣ ਬਦਲ ਕੇ ਕੈਨੇਡਾ ਜਾ ਰਹੇ ਸੀ। ਪੁੱਛਗਿੱਛ ਤੋਂ ਬਾਅਦ ਸੀਆਈਐਸਐਫ ਨੇ ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਸੀਆਈਐਸਐਫ ਦੇ ਅਨੁਸਾਰ, ਨਿਗਰਾਨੀ ਅਤੇ ਖੁਫੀਆ ਸਟਾਫ ਨੇ ਉਨ੍ਹਾਂ ਨੂੰ ਟਰਮੀਨਲ ਦੀ ਇਮਾਰਤ ਵਿੱਚ ਸ਼ੱਕੀ ਗਤੀਵਿਧੀਆਂ ਕਰਦੇ ਦੇਖਿਆ ਸੀ। ਜਿਸ ਤੋਂ ਬਾਅਦ ਸੀਆਈਐਸਐਫ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਪਾਸਪੋਰਟ ਜਾਅਲੀ ਸਨ।
ਇਹ ਵੀ ਪੜ੍ਹੋ: ਨੇਪਾਲ 'ਚ ਮਨਾਇਆ ਗਿਆ 'ਵਿਸ਼ਵ ਹਿੰਦੀ ਦਿਵਸ'
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੋਵਾਂ ਦੇ ਅਸਲ ਨਾਮ ਉਰਵਿਸ਼ ਪਟੇਲ ਅਤੇ ਭਾਵਿਕਾ ਪਟੇਲ ਹੈ। ਪਰ ਇਹ ਲੋਕ ਅਜ਼ਹਰ ਅਜ਼ੀਜ਼ ਅਤੇ ਫਹਿਮੀਦਾ ਅਜ਼ਹਰ ਨਾਮ ਦੇ ਪਾਸਪੋਰਟ ਲੈ ਕੇ ਕੈਨੇਡਾ ਜਾ ਰਹੇ ਸੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਾ ਪਾਸਪੋਰਟ ਵੀ ਭਰਤ ਪਟੇਲ ਨੇ ਬਣਾਇਆ ਸੀ, ਜਿਸ ਨੇ ਪਿਛਲੇ ਸਾਲ ਇਕ ਨੌਜਵਾਨ ਨੂੰ ਬੁਢਾ ਆਦਮੀ ਬਣਾ ਕੇ ਵਿਦੇਸ਼ ਭੇਜ ਰਿਹਾ ਸੀ। ਸੀਆਈਐਸਐਫ ਨੇ ਤੁਰੰਤ ਹੀ ਇਸ ਮਾਮਲੇ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਦਿੱਲੀ ਪੁਲਿਸ ਮੌਕੇ 'ਤੇ ਪਹੁੰਚ ਕੇ ਦੋਨਾਂ ਯਾਤਰੀਆਂ ਨੂੰ ਕਾਬੂ ਕਰ ਲਿਆ।