ਜਾਣਕਾਰੀ ਅਨੁਸਾਰ, ਛੋਟੀ ਸਾਦੜੀ ਇਲਾਕੇ 'ਚ ਇੱਕ ਵਿਆਹ ਸਮਾਰੋਹ ਚੱਲ ਰਿਹਾ ਸੀ। ਬਾਰਾਤ ਚੜ੍ਹਨ ਤੋਂ ਪਹਿਲਾਂ ਲੋਕ ਮੱਥਾ ਟੇਕ ਰਹੇ ਸਨ। ਇਸੇ ਦੌਰਾਨ ਇੱਕ ਬੇਕਾਬੂ ਟਰਾਲਾ ਬਾਰਾਤੀਆਂ ਦੀ ਭੀੜ 'ਚ ਜਾ ਵੜਿਆ। ਇਸ ਭਿਆਨਕ ਹਾਦਸੇ 'ਚ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਗਭਗ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ।
ਟਰਾਲੇ ਨੇ 8 ਬਾਰਾਤੀਆਂ ਨੂੰ ਦਰੜਿਆ, ਮੌਤ - ਵਿਆਹ
ਪ੍ਰਤਾਪਗੜ੍ਹ: ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਇੱਕ ਟਰਾਲੇ ਨੇ ਬਾਰਾਤੀਆਂ ਨੂੰ ਦਰੜ ਦਿੱਤਾ। ਅੱਠ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ। ਮਰਨ ਵਾਲਿਆਂ 'ਚ ਦੋ ਬੱਚੇ ਵੀ ਸ਼ਾਮਲ ਹਨ।
ਟਰਾਲੇ ਨੇ ਬਾਰਾਤੀਆਂ ਨੂੰ ਦਰੜਿਆ
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆਂ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।