ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਭਾਰਤ ਜੋੜੋ ਯਾਤਰਾ ਖਤਮ ਹੋ ਰਹੀ ਹੈ। ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਐਤਵਾਰ ਨੂੰ ਸ੍ਰੀਨਗਰ ਦੇ ਪੰਥਾਚੌਂਕ ਤੋਂ ਅੱਗੇ ਵਧੀ। ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਰਹੀ। ਹੁਣ ਲਾਲ ਚੌਂਕ ਤੋਂ ਬਾਅਦ ਭਾਰਤ ਜੋੜੋ ਯਾਤਰਾ ਬੁਲੇਵਾਰਡ ਖੇਤਰ ਵਿੱਚ ਨਹਿਰੂ ਪਾਰਕ ਵੱਲੋਂ ਵਧੇਗੀ।
ਵੱਡੇ ਪੱਧਰ 'ਤੇ ਸੁਰੱਖਿਆ : ਭਾਰਤ ਜੋੜੋ ਯਾਤਰਾ ਨੇ ਸੱਤ ਕਿਮੀ. ਦੀ ਦੂਰੀ ਤੈਅ ਕਰਕੇ ਸ੍ਰੀਨਗਰ ਦੇ ਸੋਨਵਾਰ ਇਲਾਕੇ ਵਿੱਚ ਪਹੁੰਚਣ ਤੋਂ ਬਾਅਦ ਇੱਥੇ ਕੁਝ ਦੇਰ ਆਰਾਮ ਕੀਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਲਾਲ ਚੌਂਕ ਸਿਟੀ ਸੈਂਟਰ ਲਈ ਰਵਾਨਾ ਹੋਏ। ਇੱਥੇ ਰਾਹੁਲ ਗਾਂਧੀ ਨੇ ਤਿਰੰਗਾ ਫਹਿਰਾਇਆ। ਲਾਲ ਚੌਂਕ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਸਿਟੀ ਸੈਂਟਰ ਦੇ ਚਾਰੋਂ ਪਾਸੇ ਬਹੁ ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ।
ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਦਾ ਸਮਾਪਨ : ਸੋਮਵਾਰ ਨੂੰ ਰਾਹੁਲ ਗਾਂਧੀ ਸ੍ਰੀਨਗਰ ਵਿੱਚ ਐਮਏ ਰੋਡ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਤਿਰੰਗਾ ਫਹਿਰਾਉਣਗੇ। ਇਸ ਤੋਂ ਬਾਅਦ ਐਸਕੇ ਸਟੇਡੀਅਮ ਵਿੱਚ ਇਕ ਜਨਸਭਾ ਕਰਵਾਈ ਜਾਵੇਗੀ। ਇਸ ਜਨਸਭਾ ਲਈ 23 ਵਿਰੋਧੀ ਧਿਰ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।