ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਦੁਆਰਾ ਐਤਵਾਰ ਨੂੰ ਹੋਲਿਕਾ ਦਹਨ ਮੌਕੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਜਲਾਈਆਂ ਗਈਆਂ। ਦਿੱਲੀ ਦੇ ਨਾਲ ਲੱਗਦੇ ਬਾਰਡਰਾਂ ’ਤੇ ਕਿਸਾਨਾਂ ਦੇ ਧਰਨਿਆਂ ’ਤੇ ਕਿਸਾਨਾਂ ਦੁਆਰਾ ਖੇਤੀ ਕਾਨੂੰਨਾਂ ਨੂੰ ਕਿਸਾਨ ਅਤੇ ਜਨਤਾ ਵਿਰੋਧੀ ਕਰਾਰ ਦਿੰਦਿਆ ਹੋਲੀ ਮਨਾਈ ਗਈ।
ਕਿਸਾਨਾਂ ਨੇ ਇਸ ਨੂੰ ਝੂਠ ’ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਮੰਨਦਿਆ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਅਤੇ MSP ’ਤੇ ਕਾਨੂੰਨ ਵੀ ਬਣਾਉਣਾ ਹੋਵੇਗਾ।
ਬੀਤੇ 18 ਮਾਰਚ ਨੂੰ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਇੱਕ ਅਜਿਹਾ ਮਤਾ ਪਾਸ ਕੀਤਾ ਗਿਆ ਹੈ, ਜਿਸਦਾ ਉਦੇਸ਼ ਅੰਦਲੋਨ ਅਤੇ ਅੰਦੋਲਨ ਕਰਨ ਵਾਲਿਆਂ ਨੂੰ ਦਬਾਉਣਾ ਹੈ। "ਹਰਿਆਣਾ ਲੋਕ ਵਿਵਸਥਾ ’ਚ ਵਿਰੋਧ ਦੇ ਦੌਰਾਨ ਹੋਣ ਵਾਲੀ ਨੁਕਸਾਨੀ ਸੰਪਤੀ ਵਸੂਲੀ ਬਿੱਲ 2021" ਦੇ ਤਹਿਤ ਇਸ ਬਿੱਲ ’ਚ ਅਜਿਹਾ ਖ਼ਤਰਨਾਕ ਮਨਸੂਬਾ ਹੈ, ਜੋ ਲੋਕਤੰਤਰ ਲਈ ਘਾਤਕ ਸਿੱਧ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਇਸ ਕਾਨੂੰਨ ਦੀ ਕੜੀ ਨਿੰਦਾ ਅਤੇ ਵਿਰੋਧ ਕਰਦਾ ਹੈ। ਇਲ ਕਾਨੂੰਨ ਇਸ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਲਈ ਲਿਆਇਆ ਗਿਆ ਹੈ।
ਇਸ ਤਹਿਤ ਕਿਸੇ ਵੀ ਅੰਦੋਲਨ ਦੌਰਾਨ ਕਿਸੇ ਵੀ ਥਾਂ ’ਤੇ ਕਿਸੇ ਵੀ ਦੁਆਰਾ ਕੀਤੇ ਗਏ ਨਿੱਜੀ ਜਾ ਸਰਵਜਨਕ ਸੰਪਤੀ ਦੇ ਨੁਕਸਾਨ ਦੀ ਵਸੂਲੀ ਅੰਦੋਲਨ ਕਰਨ ਵਾਲੀਆਂ ਤੋਂ ਕੀਤੀ ਜਾਵੇਗੀ। ਅੰਦੋਲਨ ਦੀ ਯੋਜਨਾ ਬਣਾਉਣ, ਉਸ ਨੂੰ ਉਤਸਾਹਿਤ ਕਰਨ ਵਾਲੇ ਜਾ ਕਿਸੇ ਵੀ ਰੂਪ ਨਾਲ ਸਹਿਯੋਗ ਕਰਨ ਵਾਲਿਆਂ ਤੋਂ ਨੁਕਸਾਨ ਦੀ ਵਸੂਲੀ ਕੀਤੀ ਜਾ ਸਕੇਗੀ। ਕਾਨੂੰਨ ਤਹਿਤ ਕਿਸੇ ਵੀ ਅਦਾਲਤ ਨੂੰ ਅਪੀਲ ਸੁਣਨ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਕਥਿਤ ਨੁਕਸਾਨ ਦੀ ਵਸੂਲੀ ਅੰਦੋਲਨਕਾਰੀਆਂ ਦੀ ਸੰਪਤੀ ਜ਼ਬਤ ਕਰਕੇ ਕੀਤੀ ਜਾ ਸਕੇਗੀ। ਅਜਿਹਾ ਕਾਨੂੰਨ ਉਤਰਪ੍ਰਦੇਸ਼ ਦੀ ਯੋਗੀ ਸਰਕਾਰ ਦੁਆਰਾ ਵੀ ਬਣਾਇਆ ਜਾ ਚੁੱਕਿਆ ਹੈ ਅਤੇ ਵੱਡੇ ਪੱਧਰ ’ਤੇ ਇਸਦਾ ਦੁਰਉਪਯੋਗ ਕੀਤਾ ਗਿਆ ਹੈ।
ਇਹ ਇੱਕ ਘੋਰ ਤਾਨਾਸ਼ਾਹੀ ਕਦਮ ਹੈ ਅਤੇ ਵਰਤਮਾਨ ਸ਼ਾਤੀਪੂਰਵਕ ਕਿਸਾਨ ਅੰਦੋਲਨ ਦੇ ਵਿਰੁੱਧ ਇਸ ਦਾ ਦੁਰਉਪਯੋਗ ਕੀਤਾ ਜਾਣਾ ਨਿਸ਼ਚਿਤ ਹੈ, ਸੰਯੁਕਤ ਕਿਸਾਨ ਮੋਰਚਾ ਇਸ ਕਾਨੂੰਨ ਦੀ ਕੜੇ ਸਬਦਾਂ ’ਚ ਨਿੰਦਾ ਕਰਦਾ ਹੈ।
ਸਰਕਾਰ ਦੁਆਰਾ ਅਸਿੱਧੇ ਰੂਪ ’ਚ MSP ਅਤੇ PDS ਵਿਵਸਥਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ FCI ਦੇ ਬਜਟ ’ਚ ਕਟੌਤੀ ਕੀਤੀ ਜਾ ਰਹੀ ਹੈ। ਹਾਲ ਹੀ ’ਚ FCI ਨੇ ਫ਼ਸਲਾਂ ਦੀ ਖ਼ਰੀਦ ਪ੍ਰਣਾਲੀ ਦੇ ਨਿਯਮਾਂ ’ਚ ਵੀ ਤਬਦੀਲੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਆਮ ਸਭਾ ’ਚ ਇਹ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੀ 5 ਅਪ੍ਰੈਲ ਨੂੰ FCI ਬਚਾਓ ਦਿਵਸ ਮਨਾਇਆ ਜਾਵੇਗਾ। FCI ਦੇ ਦਫ਼ਤਰਾਂ ਦਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਘਿਰਾਓ ਕੀਤਾ ਜਾਵੇਗਾ। ਅਸੀਂ ਕਿਸਾਨਾਂ ਅਤੇ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਇਹ ਅੰਨ ਪੈਦਾ ਕਰਨ ਵਾਲੀਆਂ ਅਤੇ ਅੰਨ ਖਾਣ ਵਾਲੇ ਦੋਹਾਂ ਦੇ ਭਵਿੱਖ ਦੀ ਗੱਲ ਹੈ, ਇਸ ਲਈ ਇਸ ਦਿਨ ਇਸ ਵਿਰੋਧ ਪ੍ਰਦਸ਼ਨ ’ਚ ਹਿੱਸਾ ਲਿਆ ਜਾਵੇ।
ਇਹ ਵੀ ਪੜ੍ਹੋ: ਭਾਜਪਾ ਵਿਧਾਇਕ ਆਵੇ ਤਾਂ ਨੰਗਾ ਕਰਕੇ ਖੰਭੇ ਨਾਲ ਬੰਨ ਲਓ: ਚੌਟਾਲਾ