ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਲਖੀਮਪੁਰ ਖੇੜੀ ਘਟਨਾ ਨੂੰ ਲੈ ਕੇ ਉਨ੍ਹਾਂ ਨੂੰ ਭਾਜਪਾ ਹਾਈ ਕਮਾਂਡ ਨੇ ਰਾਸ਼ਟਰੀ ਰਾਜਧਾਨੀ ਵਿੱਚ ਤਲਬ ਨਹੀਂ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਪਾਰਟੀ ਲੀਡਰਸ਼ਿਪ ਨੇ ਤਲਬ ਕੀਤਾ ਹੈ ਕਿਹਾ "ਪਾਰਟੀ ਹਾਈਕਮਾਂਡ ਨੇ ਮੈਨੂੰ ਤਲਬ ਨਹੀਂ ਕੀਤਾ ਹੈ। ਮੈਂ ਰਾਤ ਜਾਂ ਕੱਲ੍ਹ ਤੱਕ ਨਵੀਂ ਦਿੱਲੀ ਪਹੁੰਚ ਜਾਵਾਂਗਾ।"
ਲਖੀਮਪੁਰ ਖੇੜੀ ਘਟਨਾ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੀ ਨਿੰਦਾ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਮੈਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਕਿਉਂ ਦੇਵਾਂ, ਇਸ ਸਾਰੀ ਘਟਨਾ ਵਿੱਚ ਮੇਰੀ ਕੋਈ ਸ਼ਮੂਲੀਅਤ ਨਹੀਂ ਸੀ। ਮੈਂ ਘਟਨਾ ਵਾਲੀ ਥਾਂ' ਤੋਂ 4 ਕਿਲੋਮੀਟਰ ਦੂਰ ਸੀ। ਇਸ ਘਟਨਾ ਦੇ ਕਾਫੀ ਸਬੂਤ ਹਨ ਕਿ ਨਾ ਤਾਂ ਮੈਂ ਅਤੇ ਨਾ ਹੀ ਮੇਰਾ ਪੁੱਤਰ ਘਟਨਾ ਵਾਲੀ ਥਾਂ 'ਤੇ ਸੀ। ਮੇਰਾ ਪੁੱਤਰ ਕਾਰ ਵਿੱਚ ਨਹੀਂ ਸੀ। ਇਸ ਘਟਨਾ ਵਿਚ ਜਾਨ ਗਵਾਉਣ ਵਾਲਿਆਂ ਲਈ ਮੇਰੇ ਦਿਲ ਵਿਚ ਦੁੱਖ ਹੈ।
ਟਵੀਟ ਕਰਕੇ ਅਜੇ ਮਿਸ਼ਰਾ ਨੇ ਦਿੱਤੀ ਸਫਾਈ
ਇਸ ਤੋਂ ਪਹਿਲਾਂ ਲਖੀਮਪੁਰ ਖੇੜੀ ਹਿੰਸਾ ਮਾਮਲਾ (Lakhimpur Kheri violence case) ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਰਫ ਟੇਨੀ (Union Minister of State for Home Ajay Mishra Teni)ਨੇ ਟਵੀਟ ਕਰਕੇ ਆਪਣੇ ਪੁੱਤਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਘਟਨਾ ਦੌਰਾਨ ਕਾਰ ਵਿਚ ਉਨ੍ਹਾਂ ਦਾ ਪੁੱਤਰ ਮੌਜੂਦ ਨਹੀਂ ਸੀ। ਉਥੇ ਹੀ ਕਾਰ 'ਤੇ ਹਮਲੇ ਵਿਚ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਅਤੇ ਇਸੇ ਕ੍ਰਮ ਵਿਚ ਕਾਰ ਬੇਕਾਬੂ ਹੋ ਕੇ ਉਥੇ ਮੌਜੂਦ ਕੁੱਲ ਲੋਕਾਂ ਨੂੰ ਟੱਕਰ ਮਾਰ ਕੇ ਲੰਘ ਗਈ। ਅੱਗੇ ਉਨ੍ਹਾਂ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਵਿਚ ਆਪਣੀ ਜਾਨ ਗਵਾਈ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਖੜ੍ਹੇ ਹਾਂ। ਨਾਲ ਹੀ ਉਨ੍ਹਾਂ ਨੇ ਉਕਤ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਵੀ ਗੱਲ ਕਹੀ।