ਪੰਜਾਬ

punjab

ETV Bharat / bharat

ਏਮਜ਼ ਨੇ ਆਈਐੱਨਆਈ-ਸੀਈਟੀ 2021 ਦੇ ਜਾਰੀ ਕੀਤਾ ਨਤੀਜਾ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨੇ ਆਈਐੱਨਆਈ-ਸੀਈਟੀ 2021 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪੜ੍ਹੋ ਪੂਰੀ ਖ਼ਬਰ.....

ਤਸਵੀਰ
ਤਸਵੀਰ

By

Published : Nov 28, 2020, 6:50 PM IST

ਨਵੀਂ ਦਿੱਲੀ:ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (AIIMS) ਨੇ ਕੱਲ੍ਹ ਸ਼ਾਮ ਭਾਵ 27 ਨਵੰਬਰ 2020 ਨੂੰ ਆਪਣੀ ਵੈੱਬਸਾਈਟ ’ਤੇ ਆਨ-ਲਾਈਨ ਇੰਸਟੀਚਿਊਟ ਆਫ਼ ਨੈਸ਼ਨਲ ਇੰਮਪੋਰਟਜ਼ ਕੰਬਾਇੰਡ ਐਂਟ੍ਰਸ ਟੈਸਟ (INI-CET) 2021 ਦਾ ਨਤੀਜਾ ਜਾਰੀ ਕੀਤਾ।

ਜਿਹੜੇ ਵਿਦਿਆਰਥੀਆਂ ਨੇ 20 ਨਵੰਬਰ 2020 ਨੂੰ ਆਯੋਜਿਤ INI-CET2020 ਪ੍ਰੀਖਿਆ ਦਿੱਤੀ ਸੀ, ਹੁਣ ਅਧਿਕਾਰਿਤ ਵੈੱਬਸਾਈਟ ’ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

INI-CET2020 ਦਾ ਨਤੀਜਾ ਪ੍ਰੀਖਿਆ ਲੈਣ ਵਾਲੀ ਸੰਸਥਾ ਦੁਆਰਾ ਇੱਕ ਪੀਡੀਐੱਫ ਫਾਰਮੈਟ ’ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਵਿਦਿਆਰਥੀ ਹੇਠਾਂ ਦਿੱਤੇ ਲਿੰਕ ’ਤੇ INI-CET2020 ਦਾ ਨਤੀਜਾ ਦੇਖ ਸਕਦੇ ਹਨ।

AIIMS ਵਿੱਚ ਡਾਕਟਰੀ ਸਿੱਖਿਆ ਦੇ ਲਈ ਰਾਸ਼ਟਰੀ ਮਹਤੱਵ ਦੇ ਸੰਸਥਾਨ (INI) ’ਚ ਪੋਸਟ- ਗ੍ਰੈਜੂਏਟ ਕੋਰਸ [ MD, MS, DM (6 ਸਾਲ), MCh (6 ਸਾਲ) ਅਤੇ MDS] ਜਨਵਰੀ 2021 ਸ਼ੈਸ਼ਨ ’ਚ ਦਾਖ਼ਲੇ ਲਈ - ਨਵੀਂ ਦਿੱਲੀ ਅਤੇ ਹੋਰਨਾਂ ਐਮਜ਼, JIPMER ਪੁਡੂਚੇਰੀ, PGIMER ਚੰਡੀਗੜ੍ਹ ਅਤੇ NIMHANS ਬੈਂਗਲੁਰੂ ’ਚ INI-CET ਦੀ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ।

ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਮੁਤਾਬਕ, ਜਨਵਰੀ 2021 ਦੇ ਸ਼ੈਸ਼ਨ ਲਈ INI-CET ’ਚ ਰੈਂਕ ਦੇ ਆਧਾਰ ’ਚ ਸੀਟਾਂ ਦਾ ਬਟਵਾਰਾ ਕੀਤਾ ਜਾਂਦਾ ਹੈ। ਉਪਲਬੱਧ ਫ਼ਾਇਨਲ ਪੋਸਟ-ਗ੍ਰੈਜੂਏਟ ਸੀਟਾਂ ਨੂੰ ਵੈੱਬਸਾਈਟ ਦੇ ਨੋਟਿਸ ਨੰਬਰ 194/2020 ਦਿਨਾਕ 27/11/2020 ’ਤੇ ਪ੍ਰਕਾਸ਼ਿਤ ਕੀਤਾ ਗਿਆ ਹੈ।

ABOUT THE AUTHOR

...view details