ਪੰਜਾਬ

punjab

ਕਿਸਾਨਾਂ ਨੇ ਮੂੰਗੀ ਅਤੇ ਮੱਕੀ ਦੀ ਐਮਐਸਪੀ 'ਤੇ ਖਰੀਦ ਦੀ ਕੀਤੀ ਮੰਗ

By ETV Bharat Punjabi Team

Published : Jul 14, 2024, 7:35 AM IST

MSP On purchase of groundnut and maizes
ਕਿਸਾਨਾਂ ਨੇ ਮੂੰਗੀ ਅਤੇ ਮੱਕੀ ਦੀ ਐਮਐਸਪੀ (Etv Bharat (ਰਿਪੋਰਟ- ਪੱਤਰਕਾਰ, ਬਰਨਾਲਾ))

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਦੌਰਾਨ ਜਥੇਬੰਦੀ ਦੀ ਕਾਰਗੁਜ਼ਾਰੀ ਅਤੇ ਖੇਤੀ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਲਈ ਨਵੀ ਪੰਜਾਬ ਪੱਖੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਵਿਚ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਸਕੇ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਸਕੇ। ਮੂੰਗੀ ਅਤੇ ਮੱਕੀ ਦੀ ਐਮਐਸਪੀ 'ਤੇ ਖਰੀਦ ਹੋਣੀ ਚਾਹੀਦੀ ਹੈ, ਤਾਂ ਜੋ ਕਿਸਾਨ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਝੋਨੇ ਵਿਚ ਵੀ ਘੱਟ ਸਮਾਂ ਲੈਣ ਵਾਲੀਆਂ ਅਤੇ ਵਧੀਆ ਕਵਾਲਿਟੀ ਬਾਸਮਤੀ ਕਿਸਮਾਂ 'ਤੇ ਵੀ ਪੱਕੀ ਐਮਐਸਪੀ ਮਿਲਣੀ ਚਾਹੀਦੀ ਹੈ।

ABOUT THE AUTHOR

...view details