ਬਰਸਾਤ ਨਾਲ ਜਲ ਮਗਨ ਹੋਈਆਂ ਸੜਕਾਂ, ਆਉਣ ਵਾਲੇ ਦਿਨ੍ਹਾਂ ਦੌਰਾਨ ਠੰਡ ਕੱਢੇਗੀ ਵੱਟ - DRY COLD
Published : Dec 29, 2024, 7:46 PM IST
ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਤੋਂ ਲਗਾਤਾਰ ਬਰਫਬਾਰੀ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਇਸ ਦੇ ਨਾਲ ਹੀ ਮੈਦਾਨੀ ਖੇਤਰਾਂ ਦੇ ਵਿੱਚ ਵੀ ਹੁਣ ਬਰਸਾਤ ਹੋਣ ਦੇ ਨਾਲ ਠੰਡ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੀਆਂ ਹਨ ਜਿੱਥੇ ਕਿ ਸਰਦੀ ਦੀ ਪਹਿਲੀ ਮੋਹਲੇਧਾਰ ਬਰਸਾਤ ਦੇ ਨਾਲ ਸੜਕਾਂ ਜਲ ਮਗਨ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਤੇਜ਼ ਬਰਸਾਤ ਕਾਰਨ ਜਿੱਥੇ ਫਿਲਹਾਲ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉੱਥੇ ਹੀ ਬਰਸਾਤ ਤੋਂ ਬਾਅਦ ਸੁੱਕੀ ਠੰਡ ਅਤੇ ਕੋਹਰੇ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਬਣ ਗਈ ਹੈ। ਇਹ ਤਸਵੀਰਾਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੀਆਂ ਹਨ।