Published : 4 hours ago
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਉਮੀਦਵਾਰ ਤੋਂ ਅਣਪਛਾਤਿਆਂ ਨੇ ਖੋਹੇ ਕਾਗਜ਼,ਪਾੜ ਕੇ ਸੁੱਟੇ ਨਹਿਰ 'ਚ - Unidentified snatched the papers
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਲੜਾਈ ਝਗੜੇ ਦੀਆਂ ਤਸਵੀਰਾਂ ਸਾਹਮਣੇ ਰਹੀਆਂ ਹਨ ਅਤੇ ਹੁਣ ਫਰੀਦਕੋਟ ਵਿੱਚ ਵੀ ਧੱਕੇਸ਼ਾਹੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਾਗਜ਼ ਦਾਖਿਲ ਕਰਨ ਆਏ ਸਰਪੰਚੀ ਦੇ ਉਮੀਦਵਾਰ ਦੇ ਕੁੱਝ ਲੋਕਾਂ ਨੇ ਕਾਗਜ਼ ਖੋਹ ਕੇ ਪਾੜ ਦਿੱਤੇ ਅਤੇ ਨਹਿਰ ਵਿੱਚ ਸੁੱਟ ਦਿੱਤੇ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਕਸਬੇ ਸਾਦਿਕ ਦੇ ਪਿੰਡ ਮੁਮਾਰਾ ਦੇ ਲਖਵੀਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਅਜ਼ਾਦ ਤੌਰ ਉੱਤੇ ਪਿੰਡ ਦੀ ਸਰਪੰਚ ਦੀ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਆਪਣੇ ਸਾਥੀਆਂ ਨਾਲ ਕੋਟਕਪੂਰਾ ਰੋਡ ਉੱਤੇ ਸਰਹੰਦ ਨਹਿਰ ਕੋਲ ਬਣੇ RO ਦੇ ਦਫਤਰ ਦੇ ਬਾਹਰ ਹੀ ਪਹੁੰਚ ਕੀਤੀ ਤਾਂ ਇਸ ਦੌਰਾਨ ਹੀ ਇੱਕ ਸਕਾਰਪਿਓ ਗੱਡੀ ਉੱਤੇ ਆਏ ਕੁੱਝ ਅਣਪਛਾਤਿਆਂ ਵੱਲੋਂ ਨਾਮਜ਼ਦਗੀ ਕਾਗਜ਼ਾਂ ਦੀ ਫਾਈਲ ਹੱਥੋਂ ਖੋਹ ਕੇ ਪਾੜ ਦਿੱਤੀ ਗਈ ਅਤੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਅਣਪਛਾਤੇ ਨੌਜਵਾਨ ਉਮੀਦਵਾਰ ਨੂੰ ਚੋਣ ਲੜਨ ਦੇ ਨਤੀਜੇ ਭੁਗਤਣ ਦੀ ਧਮਕੀ ਦਿੰਦੇ ਹੋਏ ਫ਼ਰਾਰ ਹੋ ਗਏ।