ਰਾਜਨੀਤਿਕ ਦਬਾਅ ਤਹਿਤ ਅਫ਼ਸਰਾਂ ਦੀ ਮਿਲੀਭੁਗਤ ਨਾਲ ਦਰੱਖ਼ਤਾਂ ਚੋਰੀ ਦਾ ਲੱਗਿਆ ਇਲਜ਼ਾਮ - Theft of trees - THEFT OF TREES
Published : Apr 18, 2024, 9:52 PM IST
ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਹਿਆਤਪੁਰ ਦੇ ਸਰਪੰਚ ਅਤੇ ਮੋਹਤਬਰ ਲੋਕਾਂ ਨੂੰ ਨਾਲ ਲੈ ਕੇ ਸ਼ਹਿਰ ਗੜ੍ਹਸ਼ੰਕਰ ਵਿਚ ਇੱਕ ਪੱਤਰਕਾਰ ਸੰਮੇਲਨ ਕੀਤਾ। ਜਿਸ ਵਿੱਚ ਉਨ੍ਹਾਂ ਪੁਲਿਸ ਪੰਚਾਇਤੀ ਰਾਜ ਅਤੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਚੋਰੀਆਂ ਕਰਵਾਉਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 8 ਅਪ੍ਰੈਲ ਨੂੰ ਹਲਕਾ ਗੜ੍ਹਸ਼ੰਕਰ ਦੇ ਪਿੰਡ ਹਿਆਤਪੁਰ ਵਿਖੇ ਸ਼ਰੇਆਮ ਪੰਚਾਇਤੀ ਰਸਤੇ ਵਿਚ ਪੈਂਦੇ ਦਰੱਖ਼ਤਾਂ ਦੀ ਵਢਾਈ ਕਰਵਾ ਕੇ ਵੇਚੇ ਗਏ, ਜਿਸ ਦੀ ਸ਼ਿਕਾਇਤ ਪਿੰਡ ਦੀ ਪੰਚਾਇਤ ਨੇ ਸੈਲਾ ਪੁਲਿਸ ਚੌਂਕੀ ਨੂੰ ਦਿੱਤੀ ਪਰ ਪੰਚਾਇਤ ਵੱਲੋਂ ਚੋਰੀ ਦੇ ਦਰੱਖ਼ਤਾਂ ਦੀ ਲੱਦੀ ਗੱਡੀ ਪੁਲਿਸ ਦੇ ਹਵਾਲੇ ਕਰਵਾਉਣ ਦੇ ਬਾਵਜੂਦ ਪੰਚਾਇਤ ਦਰੱਖ਼ਤ ਚੋਰੀ ਕਰਵਾਉਣ ਵਾਲਿਆਂ 'ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।