ਪੰਜਾਬ

punjab

ETV Bharat / videos

ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ 'ਚ ਪਿੰਡ ਦੇ ਹੀ ਨੌਜਵਾਨਾਂ ਨੇ ਡੇਰੇ ਦੇ ਪ੍ਰਬੰਧਕ 'ਤੇ ਕੀਤਾ ਜਾਨਲੇਵਾ ਹਮਲਾ

By ETV Bharat Punjabi Team

Published : Oct 20, 2024, 11:28 AM IST

ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਤੋਂ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਪਿੰਡ ਦੇ ਹੀ ਦੋ ਨੌਜਵਾਨਾਂ ਵਲੋਂ ਪਿੰਡ ਨਾਲ ਲੱਗਦੇ ਡੇਰੇ ਦੇ ਪ੍ਰਬੰਧਕ 'ਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ਕਾਰਨ ਪ੍ਰਬੰਧਕ ਗੰਭੀਰ ਜ਼ਖਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਮੁਤਾਬਿਕ ਜੈ ਸਿੰਘ ਵਾਲਾ ਪਿੰਡ ਦੇ ਨੇੜੇ ਡੇਰੇ ਵਿੱਚ ਧਰਮ ਦਾਸ ਨਾਮ ਦਾ ਵਿਅਕਤੀ ਸੇਵਾ ਕਰਦਾ ਸੀ, ਬੀਤੀ ਰਾਤ ਡੇਰੇ ਵਿੱਚ ਦਾਖਲ ਹੋਏ ਦੋ ਨੌਜਵਾਨਾਂ ਨੇ ਜਿਥੇ ਧਰਮ ਦਾਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਉਥੇ ਹੀ ਉਸ ਤੋਂ 4500 ਰੁਪਏ ਦੀ ਨਗਦੀ ਲੁੱਟ ਕੇ ਵੀ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।

ABOUT THE AUTHOR

...view details