ਜੇਲ੍ਹ 'ਚ ਡਿਊਟੀ ਵਾਰਡਨ 'ਤੇ ਦੋ ਬੰਦੀਆਂ ਨੇ ਕੀਤਾ ਹਮਲਾ, ਮਾਮਲਾ ਦਰਜ - Attack on Jail Duty Warden - ATTACK ON JAIL DUTY WARDEN
Published : Jul 20, 2024, 10:31 AM IST
ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਸੁਧਾਰ ਘਰ 'ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਡਿਊਟੀ ਵਾਰਡਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਤੋਂ ਇਹ ਸਿਕਾਇਤ ਆ ਰਹੀ ਸੀ ਕਿ ਕੁਝ ਬੰਦੀ ਪਿਕਸ ਮਸ਼ੀਨਾਂ ਹੈਂਗ ਕਰਦੇ ਹਨ, ਇਸ ਨਾਲ ਬਾਕੀ ਬੰਦੀਆਂ ਨੂੰ ਫੋਨ ਕਰਨ 'ਚ ਮੁਸ਼ਕਿਲ ਆਉਂਦੀ ਹੈ। ਇਸ 'ਤੇ ਜਦੋਂ ਉਹ ਕੁਝ ਬੰਦੀਆਂ ਦੀ ਬੈਰਕ ਬਦਲਣ ਗਏ ਤਾਂ ਦੋ ਬੰਦੀ ਹਰਦੀਪ ਸਿੰਘ ਅਤੇ ਅਪ੍ਰੈਲ ਸਿੰਘ ਨੇ ਡਿਊਟੀ ਵਾਰਡਨ ਸੁਖਪਾਲ ਸਿੰਘ 'ਤੇ ਹਮਲਾ ਕੀਤਾ। ਉਸਦੇ ਮੂੰਹ 'ਚ ਕੋਈ ਨੁਕੀਲੀ ਚੀਜ ਮਾਰੀ, ਜਿਸ ਨਾਲ ਉਹ ਜਖ਼ਮੀ ਹੋ ਗਿਆ। ਸੁਖਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।