ਪੰਜਾਬ

punjab

ETV Bharat / videos

ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਕੋਲ ਦਰਦਨਾਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ - TWO DIED IN A ROAD ACCIDENT

By ETV Bharat Punjabi Team

Published : Oct 23, 2024, 7:57 PM IST

ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਕੋਲ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਓਵਰਸੀਰ ਖਾਨ ਅਤੇ ਨਵੀਨ ਗਰਗ ਵਜੋਂ ਹੋਈ l ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਓਵਰਸੀਰ ਵਾਸੀ ਪਟਿਆਲਾ ਅਤੇ ਉਸ ਦਾ ਦੋਸਤ ਨਵੀਨ ਗਰਗ ਵਾਸੀ ਲੁਧਿਆਣਾ, ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ l ਜਦੋਂ ਉਹ ਪਿੰਡ ਤਰਖਾਣ ਮਾਜਰਾ ਦੇ ਟੀ ਪੁਆਇੰਟ ਦੇ ਸਾਹਮਣੇ ਪੁੱਜੇ ਤਾਂ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ l ਇਸ ਦੌਰਾਨ ਓਵਰਸੀਰ ਅਤੇ ਨਵੀਨ ਗਰਗ ਦੀ ਮੌਕੇ ਉੱਤੇ ਹੀ ਮੌਤ ਹੋ ਗਈ l  ਇਹ ਹਾਦਸਾ ਟਰੱਕ ਦੀ ਤੇਜ ਰਫ਼ਤਾਰ ਕਾਰਨ ਹੋਇਆ ਹੈ। ਪੁਲਿਸ ਨੇ ਟਰੱਕ ਡਰਾਈਵਰ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

 

ABOUT THE AUTHOR

...view details