ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਹਲਕਾ ਖੇਮਕਰਨ 'ਚ ਕਾਂਗਰਸ ਵੱਲੋ ਟਰੈਕਟਰ ਮਾਰਚ - ਕਾਂਗਰਸ ਕਿਸਾਨੀ ਅੰਦੋਲਨ ਦੇ ਸਮਰਥਨ ਚ
Published : Mar 3, 2024, 10:20 PM IST
ਤਰਨਤਾਰਨ: ਅੱਜ ਹਲਕਾ ਖੇਮਕਰਨ ਵਿੱਚ ਕਾਂਗਰਸ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਇਹ ਟਰੈਕਟਰ ਮਾਰਚ ਅਲਗੋ ਕੋਠੀ ਤੋਂ ਚੱਲ ਕੇ ਭਿੱਖੀਵਿੰਡ ਸਮਾਪਤ ਹੋਇਆ।ਜਿਸ ਵਿੱਚ ਹਜਾਰਾਂ ਦੀ ਸੰਖਿਆ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਸੜਕਾਂ 'ਤੇ ਉਤਰੇ ਆਏ। ਇਸ ਮੌਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਆਰੰਭ ਕਿਸਾਨੀ ਅੰਦੋਲਨ ਦੀ ਹਮਇਤ ਵਿੱਚ ਕੱਢਿਆ ਜਾ ਰਿਹਾ ਹੈ। ਜੋ ਪਿਛਲੇ ਕਾਫੀ ਸਮੇਂ ਤੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ ।ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਜਾਣਾ ਚਾਹੁੰਦੇ ਹਨ, ਪਰ ਹਰਿਆਣਾ ਦੀ ਖੱਟਰ ਸਰਕਾਰ ਨੇ ਦਿੱਲੀ ਦੇ ਇਸ਼ਾਰੇ 'ਤੇ ਉਹਨਾ ਨੂੰ ਰੋਕਿਆ ਹੋਇਆ ਹੈ। ਹਰਿਆਣਾ ਸਰਕਾਰ ਕਿਸਾਨਾਂ 'ਤੇ ਬੈਹਿਤਾਸ਼ਾ ਜੁਲਮ ਢਾਹ ਰਹੀ ਹੈ। ਜਿਸ ਵਿੱਚ ਸਾਡਾ ਨੌਜਵਾਨ ਸ਼ੁੱਭਕਰਨ ਗੋਲੀ ਲਗਣ ਕਾਰਨ ਸ਼ਹੀਦ ਹੋਇਆ ਅਤੇ ਕਈ ਕਿਸਾਨ ਗੰਭੀਰ ਜ਼ਖਮੀ ਹੋਏ ਹਨ।ਉਹਨਾਂ ਪੰਜਾਬ ਸਰਕਾਰ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੰਜਾਬ ਦੀ ਹਦੂਦ ਅੰਦਰ ਕਿਸਾਨਾਂ 'ਤੇ ਅੱਤਿਆਚਾਰ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੀ ਹੈ।ਉਹਨਾਂ ਕਿਹਾ ਕਿ ਇਹ ਲੜਾਈ ਇੱਕਲ੍ਹੇ ਕਿਸਾਨ ਦੀ ਨਹੀਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਬਿਜ਼ਨਮੈਨਾਂ ਦੀ ਸਾਂਝੀ ਲੜਾਈ ਹੈ। ਕਿਉਂਕਿ ਸਰਕਾਰ ਦੀ ਨੀਤੀ ਵੱਡੇ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਦੀ ਹੈ।