ਪੰਜਾਬ

punjab

ETV Bharat / videos

ਸੈਲਰ ਵਿੱਚੋਂ ਚੋਰੀ ਹੋਏ 12 ਲੱਖ ਦੇ ਚਾਵਲ - 12 lakh worth of rice stolen - 12 LAKH WORTH OF RICE STOLEN

By ETV Bharat Punjabi Team

Published : May 20, 2024, 9:13 AM IST

ਜਲਾਲਾਬਾਦ ਦੇ ਮੰਡੀ ਘੁਬਾਇਆ ਵਿਖੇ ਚੋਰਾਂ ਨੇ ਇੱਕ ਗੋਦਾਮ ਵਿੱਚੋਂ 12 ਲੱਖ ਰੁਪਇਆ ਦੀ ਕੀਮਤ ਦੇ ਚਾਵਲ ਚੋਰੀ ਕਰ ਲਏ। ਜਾਣਕਾਰੀ ਮੁਤਾਬਕ ਪਿੰਡ ਘੁਬਾਇਆ ਦੀ ਇੱਕ ਰਾਈਸ ਮਿਲ ਦੇ ਪਿੱਛੇ ਕੰਧ ਨੂੰ ਦੋ ਥਾਂ ਤੇ ਸੰਨ ਲਾ ਕੇ ਚੋਰਾਂ ਨੇ ਚਾਵਲਾਂ ਦੇ 300 ਗੱਟੇ ਚੋਰੀ ਕਰ ਲਏ। ਜਿਹਨਾਂ ਦੀ ਕੀਮਤ 12 ਲੱਖ ਰੁਪਏ ਦੇ ਕਰੀਬ ਸੀ, ਦਰਾਅਸਲ ਰਾਈਸ ਮਿਲ ਦੇ ਮਾਲਕ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਚੌਂਕੀਦਾਰ ਵੱਲੋਂ ਸ਼ੈਲਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਉਦੋਂ ਉੱਥੇ ਕੋਈ ਨਹੀਂ ਸੀ ਤੇ ਹਾਲਾਤ ਨੋਰਮਲ ਸਨ ਅਤੇ ਤੜਕਸਾਰ ਚੋਰਾਂ ਨੇ ਕੰਧ ਨੂੰ ਸੰਨ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਚੋਰੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ. ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

ABOUT THE AUTHOR

...view details