ਅਜਨਾਲਾ 'ਚ ਮੈਡੀਕਲ ਸਟੋਰ 'ਤੇ ਸ਼ਰੇਆਮ ਗੁੰਡਾਗਰਦੀ, ਦੁਕਾਨ 'ਚ ਦਾਖਲ ਹੋ ਕੇ ਦਿੱਤੀ ਧਮਕੀ - punjab crime news - PUNJAB CRIME NEWS
Published : Sep 21, 2024, 5:10 PM IST
ਅੰਮ੍ਰਿਤਸਰ : ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਇੱਕ ਧਿਰ ਦੇ ਨੌਜਵਾਨ ਵੱਲੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਉੱਪਰ ਪਹੁੰਚ ਕੇ ਮੈਡੀਕਲ ਸਟੋਰ ਮਾਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉੱਥੇ ਹੀ ਤੇਜਧਾਰ ਹਥਿਆਰ ਨਾਲ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਭੰਨਤੋੜ ਕਰਕੇ ਦੁਕਾਨ ਦੇ ਬਾਹਰ ਲੱਗੇ ਬੋਰਡ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਤੋੜ ਭੰਨ ਕੀਤੀ ਗਈ। ਉੱਥੇ ਹੀ ਦੁਕਾਨ ਦੇ ਬਾਹਰ ਲੱਗੇ ਏਸੀ ਕੰਪਰੈਸ਼ਰ ਨੂੰ ਵੀ ਅੱਗ ਲਗਾ ਦਿੱਤੀ ਗਈ, ਉੱਥੇ ਹੀ ਦੁਕਾਨਦਾਰ ਨੂੰ ਧਮਕੀ ਦਿੱਤੀ ਕੀ ਉਸ ਨੂੰ ਗੋਲੀ ਮਾਰ ਕੇ ਮਾਰ ਦੇਣਗੇ। ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਦੇਰ ਰਾਤ ਉਹਨਾਂ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਉਸ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਤੋੜ ਦਿੱਤੇ ਗਏ ਅਤੇ ਦੁਕਾਨ ਦੇ ਬਾਹਰ ਵੀ ਤੇਜ਼ਦਾਰ ਹਥਿਆਰ ਨਾਲ ਕਾਫੀ ਨੁਕਸਾਨ ਕੀਤਾ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।