ਬਾਂਸ ਤੋਂ ਘਰੇਲੂ ਸਮਾਨ ਤਿਆਰ ਕਰਦੈ ਕੋਟਕਪੂਰਾ ਦਾ ਨੌਜਵਾਨ, ਪੰਜਾਬ ਦੇ ਨੌਜਵਾਨਾਂ ਨੂੰ ਕਰ ਰਿਹਾ ਪ੍ਰੇਰਿਤ
Published : Jan 30, 2024, 1:29 PM IST
ਕੋਟਕਪੂਰਾ ਦੇ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਨਵੇਕਲੀ ਪਹਿਲ ਕੀਤੀ ਗਈ ਹੈ ਇਸ ਨੂੰ ਲੈਕੇ ਨੌਜਵਾਨ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ ਇਹ ਨੌਜਵਾਨ ਬਾਂਸ ਤੋਂ ਘਰੇਲੁ ਇਸਤਮਾਲ ਦੀਆਂ ਵਸਤਾਂ ਬਣਾਉਣ ਦਾ ਕੰਮ ਕਰਦਾ ਹੈ। ਬਾਂਸ ਦੀ ਲੱਕੜ ਨਾਲ ਪੈਨਸਿਲ ਤੋਂ ਲੈਕੇ ਦੰਦ ਸਾਫ ਕਰਨ ਵਾਲਾ ਬੁਰਸ਼ ਅਤੇ ਹੋਰ ਵੀ ਕਈ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਪਹਿਲ ਨਾਲ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਕਰਨ ਦਾ ਰਾਹ ਦੇਣ ਦੇ ਨਾਲ ਨਾਲ ਆਪਣਾ ਨਾਮ ਰੋਸ਼ਨ ਕਰਨ ਲਈ ਵੀ ਪ੍ਰੇਰਨਾ ਦਿੰਦਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਸਮਾਨ ਤਿਆਰ ਕਰ ਕੇ ਵਾਤਾਵਰਨ ਵੀ ਹਰਿਆ ਭਰਿਆ ਰਹਿੰਦਾ ਹੈ। ਜੇਕਰ ਬੱਚੇ ਇੱਕ ਪੈਨਸਿਲ ਨੂੰ ਇਸਤਮਾਲ ਕਰਨ ਤੋਂ ਬਾਅਦ ਬਾਹਰ ਸੁੱਟ ਵੀ ਦੇਣਗੇ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ,ਬਲਕਿ ਇਸ ਤੋਂ ਨਵਾਂ ਬੂਟਾ ਹੀ ਲੱਗੇਗਾ। ਜਿਸ ਨਾਲ ਘਰ ਵਿਚ ਵਾਤਾਵਰਨ ਵੀ ਸ਼ੁੱਧ ਹੋਏਗਾ ਨੋਜਵਾਨ ਦਾ ਕਹਿਣਾ ਹੈ ਕਿ ਉਹ ਦੋ ਸਾਲ ਤੋਂ ਇਹ ਕੰਮ ਕਰ ਰਿਹਾ ਹੈ । ਉਸ ਨੂੰ ਪੂਰੇ ਪੰਜਾਬ ਵਿਚੋਂ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਉਹ ਹੂਣ ਪੂਰੇ ਪੰਜਾਬ 'ਚ ਡਿਸਟੀਬਿਉਟਰ ਬਣਾਏਗਾ ਤਾਂ ਜੋ ਉਸ ਦਾ ਕਾਰੋਬਾਰ ਹੋਰ ਪ੍ਰਫੂਲਤ ਹੋਏ ਅਤੇ ਹੋਰਨਾਂ ਲੋਕਾਂਂ ਨੂੰ ਰੁਜ਼ਗਾਰ ਵੀ ਮਿਲ ਸਕੇ।