ਪੰਜਾਬ

punjab

ਖ਼ਾਲਿਸਤਾਨ ਦੇ ਨਾਮ 'ਤੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ - Faruti in the name of Khalistan

By ETV Bharat Punjabi Team

Published : Jun 7, 2024, 5:27 PM IST

ਖ਼ਾਲਿਸਤਾਨ ਦੇ ਨਾਮ 'ਤੇ ਫਰੌਤੀ (ETV Bharat Bhathinda)

ਐਸ ਐਸ ਪੀ ਬਠਿੰਡਾ ਦੀਪਕ ਪਰਿਕ ਨੇ ਦੱਸਿਆ ਕਿ ਪਿੰਡ ਢਪਾਲੀ ਦੇ ਰਹਿਣ ਵਾਲੇ ਇੱਕ ਕਿਸਾਨ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਅਣਜਾਣ ਵਿਅਕਤੀ ਵੱਲੋਂ ਇੱਕ ਚਿੱਠੀ ਸੀਰੀ ਹੱਥ ਭੇਜੀ ਗਈ ਹੈ ਅਤੇ ਫਿਰ ਅਣਜਾਣ ਵਿਅਕਤੀ ਵੱਲੋਂ ਫੋਨ ਕਰਕੇ ਖਾਲਿਸਤਾਨ ਦੇ ਨਾਮ 'ਤੇ 6 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਰਹਿਣ ਵਾਲੇ ਕਰਮ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜਿਮੀਂਦਾਰ ਪਰਿਵਾਰ ਕੋਲ ਕਾਫੀ ਸਮਾਂ ਨੌਕਰੀ ਕਰਦਾ ਰਿਹਾ ਹੈ, ਜਦੋਂ ਕਿ ਉਸ ਦੇ ਦੋ ਸਾਥੀਆਂ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨ ਕਰਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। 

ABOUT THE AUTHOR

...view details