ਜ਼ੀਰਾ ਦੇ ਪਿੰਡ ਸੁਨੇਰ ਵਿੱਚ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਦੇ ਮਾਪਿਆ ਦਾ ਭਰਵਾਂ ਸਵਾਗਤ, ਲੋਕਾਂ ਨੇ ਵੋਟ ਪਾਕੇ ਜੇਤੂ ਬਣਾਉਣ ਦਾ ਕੀਤਾ ਵਾਅਦਾ - independent candidate Amritpal - INDEPENDENT CANDIDATE AMRITPAL
Published : May 20, 2024, 7:22 AM IST
ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਪਿੰਡਾਂ ਵਿੱਚ ਕੀਤਾ ਪ੍ਰਚਾਰ ਜਾ ਰਿਹਾ ਹੈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪੈਂਦੇ ਪਿੰਡ ਸਨੇਰ ਵਿਖੇ ਪਹੁੰਚਣ ਉੱਤੇ ਅੰਮ੍ਰਿਤਪਾਲ ਦੇ ਮਾਪਿਆਂ ਦਾ ਭਾਰੀ ਇਕੱਠ ਨੇ ਸਵਾਗਤ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕੀ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਇਸ ਸੀਟ ਤੋਂ ਅੰਮ੍ਰਿਤਪਾਲ ਨੂੰ ਜਿੱਤ ਪ੍ਰਾਪਤ ਕਰਵਾਈ ਜਾਵੇਗੀ। ਇਸ ਮੌਕੇ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਕਿਹਾ ਗਿਆ ਕਿ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਸੰਗਤਾਂ ਵੱਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਚੋਣ ਮੁਹਿੰਮ ਨੂੰ ਖੁਦ ਹੀ ਭਖਾਉਣਗੇ ਅਤੇ ਭਾਰੀ ਗਿਣਤੀ ਵਿੱਚ ਵੋਟਾਂ ਪਾਕੇ ਜੇਤੂ ਬਣਾਉਣਗੇ।