ਸੀਐੱਮ ਪੰਜਾਬ ਖ਼ਿਲਾਫ਼ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਦੀ ਹੋਈ ਸੁਣਵਾਈ, ਸੁਖਬੀਰ ਬਾਦਲ ਧਿਰ ਵੱਲੋਂ ਨਹੀਂ ਹੋਇਆ ਕੋਈ ਪੇਸ਼ - hearing of the defamation case - HEARING OF THE DEFAMATION CASE
Published : Apr 9, 2024, 2:16 PM IST
ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਾਣਹਾਨੀ ਦੇ ਦਾਅਵੇ ਤਹਿਤ ਪਾਈ ਗਈ ਪਟੀਸ਼ਨ ਦੀ ਅੱਜ ਸੁਣਵਾਈ ਹੋਈ। ਇਸ ਮਾਮਲੇ ਵਿੱਚ ਸੁਖਬੀਰ ਬਾਦਲ ਦੀ ਧਿਰ ਵੱਲੋਂ ਕੋਈ ਵੀ ਪੇਸ਼ ਹੋਣ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਅਗੀਲ ਤਰੀਕ ਅਦਾਲਤ ਤੋਂ ਮੰਗੀ। ਇਸ ਤੋਂ ਬਾਅਦ ਅਦਾਲਤ ਨੇ ਅਪ੍ਰੈਲ 19 ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ ਤੈਅ ਕੀਤੀ ਹੈ। ਕਿਹਾ ਜਾ ਰਿਹਾ ਕਿ ਪੰਜਾਬ ਬਚਾਓ ਯਾਤਰਾ ਵਿੱਚ ਰੁੱਝੇ ਹੋਣ ਕਾਰਣ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਦੂਜੇ ਪਾਸੇ ਸੀਐੱਮ ਮਾਨ ਦੇ ਵਕੀਲ ਦਾ ਕਹਿਣਾ ਹੈ ਕਿ ਕੇਸ ਜਲਦ ਹੀ ਖਤਮ ਹੋ ਜਾਵੇਗਾ।