ਸ਼ਾਹੀ ਸ਼ਹਿਰ ਪਟਿਆਲਾ ਦੀਆਂ ਧੀਆਂ ਵੱਲੋਂ ਰਿਵਾਇਤੀ ਢੰਗ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ - TEEJ CELEBRATED IN PATIALA
Published : Aug 13, 2024, 11:20 AM IST
ਸ਼ਾਹੀ ਸ਼ਹਿਰ ਪਟਿਆਲਾ ਦੀਆਂ ਔਰਤਾਂ ਵੱਲੋਂ ਤੀਆਂ ਦਾ ਤਿਓਹਾਰ ਮਣਾਇਆ ਗਿਆ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਨਾਮੀ ਚਿਹਰੇ ਸ਼ਾਮਲ ਹੋਏ। ਧੀਆਂ ਦੇ ਤਿਓਹਾਰ ਤੀਆਂ ਵਿੱਚ ਔਰਤਾਂ ਰਵਾਇਤੀ ਪੁਸ਼ਾਕਾਂ ਵਿੱਚ ਸਜ ਧਜ ਕੇ ਪਹੁੰਚੀਆਂਂ ਸਨ। ਇਸ ਮੌਕੇ ਔਰਤਾਂ ਨੇ ਪੰਜਾਬੀ ਲੋਕ ਨਾਚ ਗਿੱਧਾ ਅਤੇ ਬੋਲੀਆਂ ਪਾਈਆਂ ਅਤੇ ਨਾਲ ਹੀ ਰਿਵਾਇਤੀ ਲੋਕ ਗੀਤ ਵੀ ਗਾਏ। ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੀ ਮੈਨੇਜਰ ਟੀਨਾ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਪਿੰਡ ਖੇੜਾ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਹਮੇਸ਼ਾ ਹੀ ਸ਼ਹਿਰੀ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕਿਉਂਕਿ ਇਹ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ, ਇਸ ਤਿਉਹਾਰ 'ਤੇ ਮਾਂ ਆਪਣੇ ਭਰਾ ਦੁਆਰਾ ਧੀ ਲਈ ਬਣਾਇਆ ਸਮਾਨ ਸਹੁਰੇ ਘਰ ਭੇਜਦੀ ਹੈ। ਇਹ ਤਿਉਹਾਰ ਸਾਨੂੰ ਆਪਣੀ ਮਾਂ ਦੇ ਘਰ ਦੀ ਯਾਦ ਦਿਵਾਉਂਦਾ ਹੈ, ਟੀਨਾ ਨੇ ਦੱਸਿਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਪ੍ਰੋਗਰਾਮ ਵਿੱਚ ਔਰਤਾਂ ਕਿੰਨੀਆਂ ਖੁਸ਼ ਹਨ। ਉਹ ਨੱਚ-ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਹਨ। ਇਸ ਮੌਕੇ ਅਦਾਕਾਰ ਕਮਲਪ੍ਰੀਤ ਨਜਮਾ ਨੇ ਵੀ ਖਾਸ ਸ਼ਮੂਲੀਅਤ ਕੀਤੀ ਅਤੇੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ 'ਚ ਕੁਝ ਔਰਤਾਂ ਖਾਸ ਤੌਰ 'ਤੇ ਚੰਡੀਗੜ੍ਹ ਤੋਂ ਵੀ ਆਈਆਂ ਸਨ ਜੋ ਬੇਹੱਦ ਖੁਸ਼ ਹਨ।