ਮੁਕਤਸਰ 'ਚ ਨਾਮਜ਼ਦਗੀ ਭਰਨ ਬਰਾਤ ਨਾਲ ਲੈਕੇ ਪਹੁੰਚਿਆ ਲਾੜਾ - bridegroom arrived to nomination - BRIDEGROOM ARRIVED TO NOMINATION
Published : Oct 4, 2024, 6:43 PM IST
|Updated : Oct 4, 2024, 9:48 PM IST
ਅੱਜ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ, ਸ੍ਰੀ ਮੁਕਤਸਰ ਦੇ ਹਲਕਾ ਲੰਬੀ ਵਿਖੇ ਪਿੰਡ ਲਾਲਬਾਈ ਤੋਂ ਸਰਪੰਚੀ ਲਈ ਕਾਗਜ਼ ਦਾਖਲ ਕਰਨ ਲਾੜਾ ਬਰਾਤ ਲੈਕੇ ਪਹੁੰਚ ਗਿਆ। ਲਾੜਾ ਤਜਿੰਦਰ ਸਿੰਘ ਉਰਫ ਤੇਜੀ ਬਰਾਤ ਸਮੇਤ ਸਿਰ ਉੱਤੇ ਸਿਹਰੇ ਸਮੇਤ ਪੁੱਜਿਆ। ਲਾੜੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਅਤੇ ਅੱਜ ਉਸ ਦਾ ਵਿਆਹ ਵੀ ਹੈ। ਬਰਾਤ ਸਹੁਰੇ ਲੈਕੇ ਜਾਣ ਦੀ ਥਾਂ ਉਹ ਪਹਿਲਾਂ ਸਰਪੰਚੀ ਦਾ ਜ਼ਰੂਰੀ ਕੰਮ ਨਿਪਟਾਉਣ ਲਈ ਪਹੁੰਚਿਆ। ਇਸ ਦੌਰਾਨ ਉਸ ਨੇ ਸ਼ਿਕਾਇਤ ਕੀਤੀ ਕਿ ਲੋਕ ਕਿਸੇ ਦੀ ਵੀ ਮਜਬੂਰੀ ਨਹੀਂ ਸਮਝਦੇ ਅਤੇ ਉਸ ਨੂੰ ਬਹੁਤ ਦੇਰ ਇੰਤਜ਼ਾਰ ਵੀ ਕਰਨਾ ਪਿਆ ਹੈ।