ਪੰਜਾਬ

punjab

ETV Bharat / videos

ਬੈਂਕ ਆਫ ਬੜੌਦਾ ਦੀ ਬਰਾਂਚ ਵਿੱਚ ਲੱਗੀ ਭਿਆਨਕ ਅੱਗ, ਮਚ ਗਈ ਹਫੜਾ-ਦਫੜੀ, ਦੇਖੋ ਵੀਡੀਓ.... - Fire broke out in Bank of Baroda - FIRE BROKE OUT IN BANK OF BARODA

By ETV Bharat Punjabi Team

Published : Jun 14, 2024, 8:02 PM IST

ਅਬੋਹਰ : ਹਨੂੰਮਾਨਗੜ੍ਹ ਰੋਡ ’ਤੇ ਓਵਰਬ੍ਰਿਜ ਨੇੜੇ ਬੈਂਕ ਆਫ਼ ਬੜੌਦਾ ਦੀ ਬਰਾਂਚ ਵਿੱਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਸਵੇਰੇ ਸੱਤ ਵਜੇ ਦੇ ਕਰੀਬ ਬੈਂਕ ਨੇੜੇ ਚਾਹ ਦੇ ਸਟਾਲ ’ਤੇ ਚਾਹ ਪੀ ਰਹੇ ਵਿਅਕਤੀ ਨੇ ਬੈਂਕ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਅਤੇ ਬੈਂਕ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਜਿਵੇਂ ਹੀ ਬੈਂਕ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਬੈਂਕ ਦੇ ਤਾਲੇ ਖੋਲ੍ਹੇ ਤਾਂ ਅੰਦਰੋਂ ਧੂੰਏਂ ਦੇ ਬੱਦਲ ਨਿਕਲਣ ਲੱਗੇ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਅੰਦਰ ਜਾ ਕੇ ਅੱਗ ’ਤੇ ਕਾਬੂ ਪਾਇਆ। ਅੱਗ ਕੰਪਿਊਟਰ ਰੂਮ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਨੁਕਸਾਨ ਜ਼ਿਆਦਾ ਨਹੀਂ ਹੋਇਆ ਪਰ ਸਹੀ ਅੰਦਾਜ਼ਾ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ।

ABOUT THE AUTHOR

...view details