ਤਰਨ ਤਾਰਨ ਪੁਲਿਸ ਨੇ ਜਾਅਲੀ MLR ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ - TARN TARAN POLICE
Published : Jan 7, 2025, 5:54 PM IST
ਤਰਨ ਤਾਰਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਗਲਤ ਐੱਮ.ਐੱਲ.ਆਰ ਬਣਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਾਅਸਰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਜਾਅਲੀ ਐੱਮ.ਐੱਲ.ਆਰ ਬਣਾ ਕੇਸ ਦਰਜ ਕਰਵਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਝ ਦਿਨ ਪਹਿਲਾਂ ਇੱਕ ਵਿਅਕਤੀ ਉੱਤੇ 2 ਗੱਡੀਆਂ ਵਿੱਚ ਸਵਾਰ ਗੁਰਵਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਇਸ ਹਮਲੇ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਸੇ ਦੌਰਾਨ ਮੁਲਜ਼ਮ ਪੀੜਤ ਉੱਤੇ ਕਰਾਸ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਲਈ ਮੁਲਜ਼ਮਾਂ ਨੇ 45000 ਰੁਪਏ ਦੀ ਜਾਅਲੀ ਐਮ.ਐਲ.ਆਰ ਖੇਮਕਰਨ ਹਸਪਤਾਲ ਤੋਂ ਕਟਵਾ ਕੇ ਜਾਅਲਸਾਜ਼ੀ ਕੀਤੀ। ਇਸ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।