ਤਰਨ ਤਾਰਨ 'ਚ ਫੌਜ ਨੂੰ ਮਿਲੀ ਸਫਲਤਾ, ਪਿੰਡ ਕਾਲੀਆ ਦੇ ਖੇਤਾਂ ਵਿੱਚ ਮਿਲੇ ਸ਼ੱਕੀ ਡਰੋਨ ਅਤੇ ਹੈਰੋਇਨ - Suspicious drone recoverd - SUSPICIOUS DRONE RECOVERD
Published : May 4, 2024, 11:49 AM IST
ਤਰਨ ਤਾਰਨ : ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਕਾਲੀਆਂ ਦੇ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਇੱਕ ਡਰੋਨ ਡੀਜੀ ਮੈਟਰਿਸ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਉਪਰੋਕਤ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਮਹਾਵੀਰ ਸਿੰਘ ਪੁੱਤਰ ਨਿੰਦਾ ਸਿੰਘ ਦੇ ਖੇਤਾਂ 'ਚੋਂ ਨਾਈਲੋਨ ਰੱਸੀ ਦੀ ਤਾਰ ਦੀ ਹੁੱਕ ਨਾਲ ਪੀਲੀ ਵਾਲੀ ਟੇਪ 'ਚ ਲਪੇਟਿਆ ਇੱਕ ਪੈਕਟ ਬਰਾਮਦ ਹੋਇਆ ਹੈ। ਜਿਸ 'ਚ 377 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਅਭਿਆਨ ਦੌਰਾਨ 6 ਦੇ ਕਰੀਬ ਡਰੋਨ ਬਰਾਮਦ ਕੀਤੇ ਗਏ ਹਨ। ਉਥੇ ਹੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਪੰਜਾਬ ਦੇ ਮਾਹੌਲ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।