ਪੰਜਾਬ

punjab

By ETV Bharat Punjabi Team

Published : Feb 5, 2024, 5:52 PM IST

ETV Bharat / videos

ਸਮਰਾਲਾ 'ਚ 11 ਫਰਵਰੀ ਨੂੰ ਕਾਂਗਰਸ ਦੀ ਸੂਬਾ ਪੱਧਰੀ ਕਨਵੈਨਸ਼ਨ, ਕਾਂਗਰਸੀ ਆਗੂ ਵਿਜੇਇੰਜਰ ਸਿੰਗਲਾ ਨੇ ਪਾਇਆ ਚਾਨਣਾ

11 ਫਰਵਰੀ ਨੂੰ ਸਮਰਾਲਾ ਵਿਖੇ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰ ਅਤੇ ਲੋਕ ਮਿਲਣੀ ਸਬੰਧੀ ਕਨਵੈਨਸ਼ਨ ਹੋ ਰਹੀ ਹੈ। ਪੰਜਾਬ ਦੇ ਬੂਥ ਬੁਲਾਕ ਅਤੇ ਜ਼ਿਲ੍ਹਾ ਲੈਵਲ ਤੋਂ ਲੈ ਕੇ 2000 ਦੇ ਕਰੀਬ ਮੰਡਲ ਪ੍ਰਧਾਨ ਵੀ ਇਸ ਕਨਵੈਨਸ਼ਨ ਦੇ ਵਿੱਚ ਸ਼ਾਮਿਲ ਹੋਣਗੇ। ਇਸ ਸਾਰੇ ਮਾਮਲੇ ਬਾਰੇ ਚਾਨਣਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਮੌਜੂਦਾ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਨੇ ਪਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਨਵਜੋਤ ਸਿੱਧੂ ਦੇ ਅਨੁਸ਼ਾਸਨ ਵਿੱਚ ਨਾ ਚੱਲਣ ਨੂੰ ਲੈਕੇ ਜੋ ਗੱਲਾਂ ਚੱਲ ਰਹੀਆਂ ਹਨ ਉਸ ਉੱਤੇ ਵੀ ਇਸ ਕਨਵੈਂਸ਼ਨ ਦੌਰਾਨ ਚਰਚਾ ਹੋਵੇਗੀ। ਇੰਡੀਆ ਗਠਜੋੜ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦਾ ਫੈਸਲਾ ਹਰ ਵਰਕਰ ਨੂੰ ਮਨਜ਼ੂਰ ਹੋਵੇਗਾ। 
 

ABOUT THE AUTHOR

...view details