'ਨਹਿਰਾਂ ਦੀ ਭਿਆਨਕ ਦੁਰਦਸ਼ਾ ਕਰਨ ਤੇ ਤੁਲੇ ਕੁਝ ਸਮਾਜ ਵਿਰੋਧੀ ਲੋਕ' - TERRIBLE SITUATION IN CANAL
Published : Nov 20, 2024, 8:39 PM IST
ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਨਹਿਰ ਦੇ ਵਿੱਚ ਅੱਜ ਕੱਲ ਅਜਿਹੀ ਸਮੱਗਰੀ ਦੇਖਣ ਨੂੰ ਮਿਲ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਤੇ ਸੋਚ ਰਿਹਾ ਹੈ ਕਿ ਫਿਲਹਾਲ ਤਾਂ ਨਹਿਰ ਦੇ ਵਿੱਚ ਪਾਣੀ ਨਹੀਂ ਹੈ। ਪਰ ਜਦੋਂ ਮੌਸਮ ਅਨੁਸਾਰ ਬਰਸਾਤ ਹੁੰਦੀ ਹੈ ਜਾਂ ਫਿਰ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਨ੍ਹਾਂ ਨਹਿਰਾਂ ਦੇ ਵਿੱਚ ਹੀ ਪਾਣੀ ਉਫਾਨ ਦੇ ਉੱਤੇ ਹੁੰਦਾ ਹੈ ਤੇ ਕਈ ਤਰ੍ਹਾਂ ਦੇ ਜਲ ਜੀਵ ਇਨ੍ਹਾਂ ਨਹਿਰਾਂ ਦੇ ਵਿੱਚ ਦੇਖੇ ਜਾਂਦੇ ਹਨ। ਜੇਕਰ ਇਨ੍ਹਾਂ ਨਹਿਰਾਂ ਦੇ ਵਿੱਚ ਸੁੱਟੀ ਜਾਂਦੀ ਸਮੱਗਰੀ ਦੀ ਕਰੀਏ ਤਾਂ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਜਦੋਂ ਜੰਡਿਆਲਾ ਗੁਰੂ ਨਹਿਰ ਦੀ ਸਫਾਈ ਦੇ ਲਈ ਇਸ ਨਹਿਰ ਦਾ ਨਿਰੀਖਣ ਕੀਤਾ ਗਿਆ ਤਾਂ ਉਸ ਵਿੱਚੋਂ ਤੇਜ ਧਾਰ ਤਿੱਖੇ ਬਲੇਡਾਂ ਦੇ ਭਰੇ ਹੋਏ ਲਿਫਾਫੇ, ਤਿੱਖੇ ਕਿਲ ਅਤੇ ਅਜਿਹੀ ਸਮੱਗਰੀ ਮਿਲੀ ਹੈ। ਜਿਸ ਨਾਲ ਇਨ੍ਹਾਂ ਨਹਿਰਾਂ ਦੇ ਵਿੱਚ ਰਹਿਣ ਵਾਲੇ ਜਲ ਜੀਵਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।